ਜੀਰਾ ਦੀ ਬਸਤੀ ਮਾਛੀਆਂ ਵਿਖੇ ਸ਼ਰ੍ਹੇਆਮ ਚੱਲ ਰਿਹਾ ਚਿੱਟੇ ਦਾ ਕਾਰੋਬਾਰ, ਡੀਐਸਪੀ ਜ਼ੀਰਾ ਨੇ ਕੀਤੀ ਰੇਡ
Jan15,2022
| Satish Vij | Zira
ਤਹਿਸੀਲ ਜ਼ੀਰਾ ਦੀ ਬਸਤੀ ਮਾਛੀਆਂ ਦੇ ਵਸਨੀਕ ਅੱਜਕੱਲ੍ਹ ਬਸਤੀ ਅੰਦਰ ਚੱਲ ਰਹੇ ਚਿੱਟੇ ਦੇ ਕਾਰੋਬਾਰ ਨੂੰ ਲੈ ਕੇ ਡਾਢੇ ਪਰੇਸ਼ਾਨ ਹਨ ਜਿਸ ਦੇ ਸੰਬੰਧ ਵਿਚ ਮੁਹੱਲਾ ਨਿਵਾਸੀਆਂ ਵੱਲੋਂ ਡੀਐਸਪੀ ਜ਼ੀਰਾ ਅਤੁਲ ਸੋਨੀ ਨਾਲ ਮੁਲਾਕਾਤ ਕੀਤੀ ਗਈ ਡੀਐਸਪੀ ਜ਼ੀਰਾ ਵੱਲੋਂ ਵੀ ਤੁਰੰਤ ਕਾਰਵਾਈ ਕਰਦਿਆਂ ਬਸਤੀ ਮਾਛੀਆਂ ਵਿਖੇ ਰੇਡ ਕੀਤੀ ਗਈ ਅਤੇ ਗਲੀਆਂ ਵਿੱਚ ਪੁਲੀਸ ਦਾ ਨਾਕਾ ਲਗਾ ਦਿੱਤਾ ਗਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਸ਼ਰ੍ਹੇਆਮ ਚਿੱਟਾ ਵਿਕਦਾ ਹੈ ਤੇ ਇਸ ਚਿੱਟੇ ਦੇ ਕਾਰੋਬਾਰ ਵਿਚ ਨੌਜਵਾਨਾਂ ਦੇ ਨਾਲ ਨਾਲ ਬੱਚੇ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਵੱਲੋਂ ਜਦੋਂ ਚਿੱਟੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਉਨ੍ਹਾਂ ਦੇ ਨਾਲ ਅਕਸਰ ਹੀ ਝਗੜਾ ਕਰਦੇ ਹਨ ਉਨ੍ਹਾਂ ਪੁਲੀਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਚਿੱਟੇ ਦੇ ਇਸ ਕਾਰੋਬਾਰ ਤੋਂ ਨਿਜਾਤ ਦਿਵਾਈ ਜਾਵੇ।
ਮਾਮਲੇ ਸਬੰਧੀ ਜਦੋਂ ਡੀ ਐੱਸ ਪੀ ਜ਼ੀਰਾ ਅਤੁਲ ਸੋਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੁਹੱਲਾ ਨਿਵਾਸੀਆਂ ਵੱਲੋਂ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਸ ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਖੁਦ ਮੌਕਾ ਤੇ ਪਹੁੰਚ ਕੇ ਚੈਕਿੰਗ ਕੀਤੀ ਗਈ ਅਤੇ ਗਲੀਆਂ ਦੇ ਵਿੱਚ ਪੁਲੀਸ ਦਾ ਪੱਕਾ ਨਾਕਾ ਲਗਾ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ
Zira-News-