ਜਾਣਕਾਰੀ ਦੇਦੇ ਹੋਏ ਬੜੇ ਭਰਾ ਕੁੰਦਨ ਨੇ ਦਸਇਆ ਕ਼ੀ ਉਹ ਵਿਹਾਰ ਦੇ ਰਹਿਣ ਵਾਲੇ ਹਨ ਪਿਛਲੇ ਕਾਫੀ ਸਮਏ ਤੋਂ ਲੁਧਿਆਣਾ ਵਿੱਚ ਰਹਿੰਦੇ ਹਨ ਉਣਾ ਦੀ ਇਕ ਭੈਣ ਅਤੇ ਤਿੰਨ ਭਰਾ ਹਨ, ਪਿਤਾ ਅਪਾਹਿਜ ਹਨ ਸਬ ਤੋਂ ਛੋਟਾ ਭਰਾ ਜਿਸ ਦੀ ਉਮਰ 11 ਸਾਲ ਹੈ ਉਹ ਅਪਣੇ ਪਿਊ ਦਾ ਸਾਥ ਦੇਦੇ ਹੋਏ ਅੰਡੇ ਦੀ ਰੇਹੜੀ ਲਗਾਦਾ ਸੀ, ਸ਼ਾਮ ਕਰੀਬ 730 - 8 ਵਜੇ ਲੁਟੇਰੇ ਵਲੋਂ ਮੁਬਾਇਲ ਖੋਹ ਦੀ ਨੀਅਤ ਨਾਲ ਧੱਕਾ ਮੁਕੀ ਕਰਨ ਲੱਗਾ, ਜਦ ਬਚੇ ਵਲੋਂ ਵਿਰੋਧ ਕੀਤਾ ਤਾਂ ਲੁਟੇਰੇ ਵਲੋਂ ਤੇਜ ਛੁਰੇ ਨਾਲ ਛਾਤੀ ਤੇ ਕਈ ਵਾਰ ਕਰ ਦਿਤੇ, ਜਿਸ ਨਾਲ ਬੱਚਾ ਗਿਰ ਗਿਆ, ਮੁਬਾਇਲ ਲੁੱਟ ਦੀ ਵਾਰਦਾਤ ਹੁੰਦੇ ਦੇਖ ਲੋਕਾਂ ਵਲੋਂ ਲੁਟੇਰੇ ਨੂੰ ਮੌਕੇ ਤੇ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿਤਾ ਮ੍ਰਿਤਕ ਦੇ ਪਰਿਵਾਰ ਵਲੋਂ ਬਚੇ ਨੂੰ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਬਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਅਤੇ ਪੁਲਿਸ ਵਲੋਂ ਮ੍ਰਿਤਕ ਬਚੇ ਦੀ ਬੋਡੀ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਪੁਲਿਸ ਵਲੋਂ ਮੁਬਾਇਲ ਖੋਹ ਕਰਨ ਵਾਲੇ ਲੁਟੇਰੇ ਕੋਲੋ ਪੁੱਛ ਗਿੱਛ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ l
ਜਦੋਂ ਪੁਲਿਸ ਅਧਿਕਾਰੀ ਨਾਲ ਇਸ ਘਟਨਾ ਬਾਰੇ ਜਾਣਕਾਰੀ ਮੰਗੀ ਤਾਂ ,ਅਧਿਕਾਰੀ ਵਲੋ ਮੋਬਾਈਲ ਖੋਣ ਦੀ ਗੱਲ ਨੂੰ ਨਕਾਰ ਦਿੱਤਾ ਤੇ ਪੂਰੀ ਗੱਲ ਨੂੰ ਪੁਰਾਣੀ ਆਪਸੀ ਰੰਜਿਸ਼ ਦਸਿਆ ਅਤੇ ਦਸਿਆ ਕਿ ਆਰੋਪੀ ਵੀ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਦੁਰਗਾ ਕਲੋਨੀ ਗਲੀ ਨੁੰਬਰ ਤੀਨ ਵਿਚ ਹੀ ਵੇਹੜੇ ਵਿੱਚ ਕਿਰਾਏ ਤੇ ਰਹਿੰਦਾ ਹੈ l ਅਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ l