*ਮੋਹਾਲੀ ਪੁਲਿਸ ਵੱਲੋਂ ਵਿਦੇਸ਼ (ਕਨੇਡਾ) ਵਿੱਚ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਅਤੇ ਕਾਲਾ ਰਾਣਾ ਵੱਲੋਂ ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਦੇ ਏਰੀਆ ਵਿੱਚ ਜਾਨੋਂ ਮਾਰਨ ਦੀਆ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼*

Jul1,2023 | Gurvinder Singh Mohali | Sas Nagar (mohali)

 
 
ਡਾ. ਸੰਦੀਪ ਕੁਮਾਰ ਗਰਗ, ਸੀਨੀਅਰ ਕਪਤਾਨ, ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 08 ਜੂਨ ਨੂੰ ਅਣਪਛਾਤੇ ਵਿਅਕਤੀਆਂ  ਵੱਲੋਂ ਰੋਹਿਤ ਗੁਪਤਾ ਉਰਫ ਸੋਨੂੰ ਪੁੱਤਰ ਲੇਟ ਬ੍ਰਿਜ ਮੋਹਨ ਗੁਪਤਾ ਵਾਸੀ ਧਨਾਸ, ਚੰਡੀਗੜ੍ਹ ਨੂੰ ਉਸ ਦੇ ਜੀ.ਐਮ.ਡੀ. ਸਟੋਰ, ਪਿੰਡ ਝਾਮਪੁਰ ਵਿਖੇ ਫਾਈਰਿੰਗ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ। ਜਿਸ ਉਪਰੰਤ ਮੁਕੱਦਮਾ ਨੰਬਰ: 84 ਮਿਤੀ 09-06-2023 ਅ/ਧ 307, 386,452,34 ਭ:ਦ: ਅਤੇ 25 ਅਸਲਾ ਐਕਟ, ਥਾਣਾ ਬਲੌਂਗੀ ਬਰਖਿਲਾਫ ਨਾ-ਮਲੂਮ ਵਿਅਕਤੀਆ ਦੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ। 
     ਮੋਹਾਲੀ ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀਆ ਨੂੰ ਟਰੇਸ ਕਰਦੇ ਹੋਏ 07 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਪਾਸੋਂ 02 ਪਿਸਟਲ .32 ਬੋਰ, 05 ਜਿੰਦਾ ਰੋਂਦ .32 ਬੋਰ, ਇੱਕ ਕਾਰ ਮਾਰਕਾ ਹੌਂਡਾ ਸਿਟੀ, ਇੱਕ ਮੋਟਰਸਾਇਕਲ ਡੀਲਕਸ ਹੀਰੋ-ਹੌਂਡਾ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।
ਐਸ ਐਸ ਪੀ ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮੁਕੱਦਮੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਵੇਖਦੇ ਹੋਏ, ਦੋ ਵੱਖ ਵੱਖ ਟੀਮਾਂ, ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਜਾਂਚ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ, ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਜਾਂਚ), ਐਸ.ਏ.ਐਸ ਨਗਰ ਅਤੇ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਅਤੇ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ) ਦੀ ਅਗਵਾਈ ਹੇਠ ਸ਼੍ਰੀਮਤੀ ਰੁਪਿੰਦਰਦੀਪ ਕੌਰ ਸੋਹੀ, ਉੱਪ ਕਪਤਾਨ ਪੁਲਿਸ (ਖਰੜ-1) ਅਤੇ ਮੁੱਖ ਅਫਸਰ, ਥਾਣਾ ਬਲੌਂਗੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਵੱਲੋ ਦੌਰਾਨੇ ਤਫਤੀਸ਼ ਉਕਤ ਮੁੱਕਦਮਾ ਦੇ ਅਣਪਛਾਤੇ ਦੋਸ਼ੀਆਨ ਨੂੰ ਤਕਨੀਕੀ ਅਤੇ ਵਿਗਆਨਿਕ ਢੰਗਾਂ ਨਾਲ ਟਰੇਸ ਕਰਕੇ ਮੁਕੱਦਮਾ ਵਿੱਚ 07 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆ ਨੇ ਵਿਦੇਸ਼ (ਕੈਨੇਡਾ) ਬੈਠੇ ਪ੍ਰਿੰਸ ਚੌਹਾਨ ਉਰਫ ਪ੍ਰਿੰਸ ਅਤੇ ਸੰਦੀਪ ਉਰਫ ਕਾਲਾ ਰਾਣਾ ਦੇ ਇਸ਼ਾਰੇ ਤੇ ਰੋਹਿਤ ਗੁਪਤਾ ਪੁੱਤਰ ਲੇਟ ਬ੍ਰਿਜਮੋਹਣ ਗੁਪਤਾ ਵਾਸੀ ਮਕਾਨ ਨੰ: 408, ਮਿਲਕ ਕਲੋਨੀ, ਧਨਾਸ, ਚੰਡੀਗੜ੍ਹ ਪਾਸੋਂ ਫਿਰੌਤੀ ਦੀ ਰਕਮ ਨਾ ਮਿਲਣ ਤੇ ਫਾਈਰਿੰਗ ਕਰਵਾ ਕੇ ਜਖਮੀ ਕਰ ਦਿੱਤਾ ਸੀ। ਮੁਕੱਦਮਾ ਵਿੱਚ ਨਿਮਨਲਿਖਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਗਈ ਹੈ :
 
ਮੁੱਕਦਮਾ ਨੰਬਰ : 84 ਮਿਤੀ 09.06.2023 ਅ/ਧ 307,386,452,34 ਭ:ਦ: ਅਤੇ 25 ਅਸਲਾ ਐਕਟ, ਥਾਣਾ ਬਲੌਂਗੀ ਐਸ.ਏ.ਐਸ ਨਗਰ
 
ਗ੍ਰਿਫਤਾਰ ਦੋਸ਼ੀ : 
ਮਨਵੀਰ ਸਿੰਘ ਉਰਫ ਮਨਵੀਰ ਰਾਣਾ ਪੁੱਤਰ  ਥਾਣਾ ਸਿੰਘ ਵਾਸੀ ਨੇੜੇ ਸਰਕਾਰੀ ਕਾਲਜ ਬਰਬਾਲਾ ਥਾਣਾ ਚੰਡੀ ਮੰਦਿਰ ਜਿਲ੍ਹਾ ਪੰਚਕੂਲਾ ਹਰਿਆਣਾ।(ਗ੍ਰਿਫਤਾਰੀ ਮਿਤੀ 25.06.2023)
 
ਦੀਪਕ ਕੁਮਾਰ ਉਰਫ ਦੀਪੂ ਪੁੱਤਰ ਨਰੇਸ ਕੁਮਾਰ ਵਾਸੀ ਨੇੜੇ ਰਵੀਦਾਰ ਮੰਦਰ ਪਿੰਡ ਮੋਲੀ ਥਾਣਾ ਰਾਏਪੂਰ ਰਾਈ ਜਿਲ੍ਹਾ ਪੰਚਕੂਲਾ ਹਰਿਆਣਾ।(ਗ੍ਰਿਫਤਾਰੀ ਮਿਤੀ 25.06.2023)
 
ਪ੍ਰਵੀਨ ਕੁਮਾਰ ਪੱਤੁਰ ਰਾਜੇਸ ਕੁਮਾਰ ਵਾਸੀ ਪਿੰਡ ਤੇ ਥਾਣਾ ਘਰਾਊਡਾ ਜਿਲ੍ਹਾ ਕਰਨਾਲ ਹਰਿਆਣਾ। 
(ਗ੍ਰਿਫਤਾਰੀ ਮਿਤੀ 28.06.2023)
 
ਮਨੀਸ ਸੈਣੀ ਉਰਫ ਮਨੀ ਪੁੱਤਰ ਕ੍ਰਿਸ਼ਪਾਲ ਵਾਸੀੱ ਨੇੜੇ ਤਲਾਬ ਸਿਵ ਮੰਦਰ, ਬੀ.ਡੀ.ਓ ਦਫਤਰ ਬਰਬਾਲਾ ਥਾਣਾ ਚੰਡੀ ਮੰਦਿਰ ਜਿਲ੍ਹਾ ਪੰਚਕੂਲਾ ਹਰਿਆਣਾ।(ਗ੍ਰਿਫਤਾਰੀ ਮਿਤੀ 30.06.2023)
 
ਨਿਖਲ ਕੁਮਾਰ ਪੁੱਤਰ ਰਾਜੇਸ ਕੁਮਾਰ ਵਾਸੀ ਮਕਾਨ ਨੰ. 1287 ਅਦਰਸ ਨਗਰ ਨੇੜੇ ਸਿਵ ਮੰਦਰ ਨਵਾ ਗਰਾਓ ਜਿਲ੍ਹਾ ਐਸ.ਏ.ਐਸ ਨਗਰ।(ਗ੍ਰਿਫਤਾਰੀ ਮਿਤੀ 01.07.2023)
 
ਰੋਹਿਤ ਕੁਮਾਰ ਉਰਫ ਪੀਨੂ ਪੁੱਤਰ ਲੇਟ ਸੁਦਰਸ਼ਨ ਕੁਮਾਰ ਵਾਸੀ ਮਕਾਨ ਨੰ. 2271 ਡੱਡੂਮਾਜਰਾ ਕਲੌਨੀ ਸੈਕਟਰ-38 ਵੈਸਟ ਚੰਡੀਗੜ।(ਗ੍ਰਿਫਤਾਰੀ ਮਿਤੀ 01.07.2023)
 
ਦਿਕਸ਼ਾਤ ਉਰਫ ਦਿਕਸੂ ਪੁੱਤਰ ਰਾਮ ਸਿੰਘ ਵਾਸੀ ਪਿੰਡ ਪਿਆਰੇਵਾਲਾ ਥਾਣਾ ਰਾਏਪੁਰ ਰਾਣੀ ਜਿਲ੍ਹਾ ਪੰਚਕੂਲਾ ਹਰਿਆਣਾ।(ਗ੍ਰਿਫਤਾਰੀ ਮਿਤੀ 01.07.2023)
 
ਨਾਮਜਦ ਦੋਸ਼ੀ :
ਪ੍ਰਿੰਸ ਚੋਹਾਨ ਉਰਫ ਪ੍ਰਿੰਸ ਪੁੱਤਰ ਰਣਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਸੋਤਲ ਬਾਬਾ ਥਾਣਾ ਸਿੰਘ ਭਗੰਵਤਪੁਰਾ ਜਿਲ੍ਹਾਂ ਰੋਪੜ। (ਹਾਲ ਵਾਸੀ ਕੈਨੇਡਾ)
 
ਦਿਲਬਰ ਪੁੱਤਰ ਰਾਮੇਸ਼ ਹੈਰੋ ਵਾਸੀ ਭੈਰੇ ਵਾਲੀ ਥਾਂਣਾ ਨਰਾਇਣਗੜ੍ਹ ਜਿਲ੍ਹਾਂ ਅੰਬਾਲਾ।
 
ਸੰਦੀਪ ਉਰਫ ਕਾਲਾ ਰਾਣਾ ਪੁੱਤਰ ਧਰਮ ਸਿੰਘ ਵਾਸੀ ਕਨੌਲੀ ਥਾਣਾ ਚੰਡੀ ਮੰਦਿਰ ਜਿਲ੍ਹਾ ਪੰਚਕੂਲਾ ਹਰਿਆਣਾ। (ਹਾਲ ਵਾਸੀ ਕੈਨੇਡਾ)
 
ਬ੍ਰਾਮਦਗੀ:- 
1)  ਪਿਸਟਲ .32 ਬੋਰ =     02
2)  ਜਿੰਦਾ ਰੋਂਦ .32 ਬੋਰ= 05
3)  ਕਾਰ ਮਾਰਕਾ ਹੌਡਾ ਸਿਟੀ
4)  ਮੋਟਰਸਾਇਕਲ ਡੀਲੈਕਸ ਹੀਰੋ-ਹੋਡਾ
 
ਮੁਕੱਦਮਾ ਦੀ ਤਫਤੀਸ਼ ਦੌਰਾਨ ਇਹ ਗੱਲ ਵੀ ਸਹਾਮਣੇ ਆਈ ਹੈ ਕਿ ਦੋਸ਼ੀਆ ਨੇ ਮਿਤੀ 15.06.2023 ਦੀ ਸ਼ਾਮ ਨੂੰ ਅਸਕੇਪ ਕਲੱਬ, ਪੰਚਕੂਲਾ (ਹਰਿਆਣਾ) ਦੇ ਮਾਲਕ ਵੱਲੋਂ ਫਿਰੌਤੀ ਨਾ ਦੇਣ ਤੇ ਉਸ ਦੇ ਕਲੱਬ ਦੇ ਬਾਹਰ ਫਾਇਰਿੰਗ ਕੀਤੀ ਸੀ ਅਤੇ ਇਸ ਸਬੰਧੀ ਪੰਚਕੂਲਾ ਪੁਲਿਸ ਵੱਲੋ ਮੁੱਕਦਮਾ ਨੰ: 191 ਮਿਤੀ 16-06-23 ਅ/ਧ 286, 506, 336 ਭ:ਦ 25 ਅਸਲਾ ਐਕਟ, ਥਾਣਾ ਸੈਕਟਰ-5, ਪੰਚਕੂਲਾ  ਦਰਜ ਕੀਤਾ ਗਿਆ ਹੈ।
 
ਕ੍ਰਿਮੀਨਲ ਹਿਸਟਰੀ:- 
ਇਨ੍ਹਾਂ ਦੋਸ਼ੀਆ ਖਿਲਾਫ ਪਹਿਲਾਂ ਵੀ ਹਰਿਆਣਾ ਵਿੱਚ ਅਸਲਾ, ਡਕੈਤੀ ਅਤੇ ਲੜਾਈ ਝਗੜੇ ਦੇ ਕਾਫੀ ਮੁੱਕਦਮੇ  ਹਨ।
 
 

Sas-Nagar-Police



TOP HEADLINES


ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪ
ਪਸ਼ੂਆਂ ਅੰਦਰ ਬਿਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ ਵ
ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ
ਰਾਈਸੀਲਾ ਫਾਊਂਡੇਸ਼ਨ, ਧੂਰੀ ਦੇ ਸਹਿਯੋਗ ਨਾਲ ਤਿਆਰ ਮਸਟਰਡ ਮਾਡਲ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਭਾਸ਼ਾ ਨੂੰ ਵਿਭਿੰਨ ਪੱਖਾਂ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ
Live...ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਲੋਕ ਸਭਾ ਹਲਕਾ ਸੰਗਰੂ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ- ਚੈਨਲ
ਦਿੱਲੀ ਵਿੱਚ ਕਾਂਗਰਸ ਨੂੰ ਵੱਡਾ ਝਟਕਾ -ਪ੍ਰਦੇਸ਼ ਕਾਂਗਰਸ ਪ੍ਰਧਾਨ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ
ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂ
ਭਗਵੰਤ ਮਾਨ ਨੇ ਫ਼ਿਰੋਜ਼ਪੁਰ ਤੋਂ 'ਆਪ' ਉਮੀਦਵਾਰ ਜਗਦੀਪ ਸਿੰਘ ਕਾ
ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਕੀਤੀ ਲੱਖਾਂ ਰੁਪਏ ਦੀ ਚੋਰੀ
ਡਾਕਟਰਾਂ ਲਈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਅਧੀਨ ਮੀਟਿੰਗ ਕਮ ਟ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਦੋ ਰੋਜ਼ਾ ਪੰਜਾਬੀ ਭਾਸ਼ਾ ਕ
ਅਕਾਲੀ ਦਲ ਦੇ ਨੇਤਾ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਚੋਣ ਲੜ ਚੁ
ਸਵੀਪ ਪ੍ਰੋਗਰਾਮ ਤਹਿਤ ਹਲਕਾ 062-ਆਤਮ ਨਗਰ 'ਚ ਜਾਗਰੂਕਤਾ ਗਤੀਵਿਧ
 ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ
ਦਿੱਲੀ ਦੀ ਸਿੱਖ ਸਿਆਸਤ ਚ ਹਲਚਲ, Dsgmc ਦੇ 7 ਮੇਂਬਰ ਭਾਜਪਾ ਵਿੱ
ਹੁਣ ਘਰ ਬੈਠੇ ਵੀ ਵੋਟ ਕਰ ਸਕਦੇ ਹਨ ਇਹ ਮਤਦਾਤਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42085003

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us