ਸੀ ਆਈ ਏ ਸਟਾਫ ਨੇ 10 ਸਾਲਾ ਤੋਂ ਚੱਲ ਰਹੇ ਭਗੋੜੇ ਦੋਸ਼ੀ ਨੂੰ 2 ਕਿਲੋਗ੍ਰਾਮ ਅਫੀਮ ਸਮੇਤ ਕੀਤਾ ਕਾਬੂ 

Apr7,2024 | Gurvinder Singh Mohali | Sas Nagar (mohali)

 
 
ਮੋਹਾਲੀ, 7 ਅਪ੍ਰੈਲ (ਗੁਰਵਿੰਦਰ ਸਿੰਘ) ਸੀ ਆਈ ਏ ਸਟਾਫ ਮੋਹਾਲੀ ਕੈਂਪ ਐਟ ਖਰੜ ਦੀ ਟੀਮ ਵੱਲੋ ਭੁੱਕੀ ਚੂਰਾ ਪੋਸਤ ਦੇ ਮੁੱਕਦਮੇ ਵਿੱਚ ਪਿਛਲੇ 10 ਸਾਲਾ ਤੋ ਚੱਲ ਰਹੇ ਭਗੋੜੇ ਦੋਸੀ ਨੂੰ 2 ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸਾ ਅਨੁਸਾਰ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋ ਮਾੜੇ ਅਨਸ਼ਰਾ ਵਿਰੁੱਧ ਚਲਾਈ ਮੁਹਿਮ ਦੌਰਾਨ ਸ੍ਰੀਮਤੀ ਜੋਤੀ ਯਾਦਵ  ਕਪਤਾਨ ਪੁਲਿਸ ਇਨਵੇਸਟੀਗੇਸ਼ਨ ਅਤੇ ਸ੍ਰੀ ਹਰਸਿਮਰਨ ਸਿੰਘ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਜ਼ਿਲ੍ਹਾ ਐਸ ਏ ਐਸ ਨਗਰ  ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਮੋਹਾਲੀ ਕੈਂਪ ਐਟ ਖਰੜ ਦੀ ਟੀਮ ਵੱਲੋ ਭੁੱਕੀ ਚੂਰਾ ਪੋਸਤ ਦੇ ਮੁੱਕਦਮੇ ਵਿੱਚ ਪਿਛਲੇ 10 ਸਾਲਾ ਤੋਂ ਚੱਲ ਰਹੇ ਭਗੋੜੇ ਦੋਸੀ ਨੂੰ 2 ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਉਹਨਾਂ ਦਸਿਆ ਕਿ ਮਿਤੀ 6-4-24 ਨੂੰ ਸ਼ੀ ਹਰਭੇਜ ਸਿੰਘ ਸਮੇਤ ਸੀ ਆਈ ਏ ਸਟਾਫ ਦੀ ਪੁਲਿਸ ਪਾਰਟੀ ਦੇ ਪਿੰਡ ਖਾਨਪੁਰ ਮੌਜੂਦ ਸੀ ਜਦੋ ਸ਼੍ਰੀ ਹਰਭੇਜ ਸਿੰਘ ਗਸ਼ਤ ਕਰਦਾ ਹੋਇਆ ਪਿੰਡ ਖਾਨਪੁਰ ਦੇ ਪ੍ਰਾਇਮਰੀ ਸਕੂਲ ਤੋ ਹੁੰਦੇ ਹੋਏ ਨੇੜੇ ਦੇਵਰਾਜ ਕਰਿਆਨਾ ਸਟੋਰ ਕੋਲ ਪੁੱਜਾ ਤਾਂ ਇੱਕ ਮੋਟਰਸਾਇਕਲ ਮਾਰਕਾ ਹੋਂਡਾ ਰੰਗ ਕਾਲਾ ਖੜਾ ਦਿਖਾਈ ਦਿੱਤਾ। ਜਿਸ ਉਪਰ ਇੱਕ ਬੁਜਰਗ ਵਿਅਕਤੀ, ਜਿਸਦੇ ਮੋਢੇ ਪਰ ਇੱਕ ਕਾਲੇ ਰੰਗ ਦਾ ਪਿੱਠੂ ਬੈਗ ਪਾਇਆ ਸੀ ਜਿਸ ਨੂੰ ਸ਼ੱਕ ਦੀ ਬਿਨਾਹ ਤੇ ਉਸ ਦੀ ਸਰਸਰੀ ਚੈਕਿੰਗ ਕੀਤੀ ਤਾਂ ਉਸਦੇ ਬੈਗ ਵਿੱਚੋ 2 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ’ਤੇ ਕਾਰਵਾਈ ਕਰਦੇ ਹੋਏ ਮੁੱਕਦਮਾ ਨੰਬਰ 105  ਮਿਤੀ 6-4-24  ਅ/ਧ 18-61-85 ਅਧੀਨ ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ। ਉਹਨਾਂ ਦਸਿਆ ਕਿ ਦੋਸ਼ੀ ਦੀ ਪਹਿਚਾਣ ਮੁਹੰਮਦ ਇਕਬਾਲ ਵਾਸੀ ਪਿੰਡ ਬੁਡਾਨਾ ਥਾਣਾ ਬੁਡਾਨਾ ਜਿਲ੍ਹਾ ਮੁਜੱਫਰਨਗਰ ਯੂ.ਪੀ ਵਜੋਂ ਹੋਈ ਹੈ।
ਉਹਨਾਂ ਦਸਿਆ ਕਿ ਮੁਹੰਮਦ ਇਕਬਾਲ ਦੀ ਉਮਰ ਕਰੀਬ 66 ਸਾਲ ਹੈ ਤੇ ਸ਼ਾਦੀ ਸ਼ੁਦਾ ਹੈ ।  ਮੁਹੰਮਦ ਇਕਬਾਲ ਅਨਪੜ ਹੈ ਜੋ ਕਾਫੀ ਲੰਬੇ ਸਮੇ ਤੋਂ ਅਫੀਮ ਅਤੇ ਭੁੱਕੀ ਦੀ ਸਪਲਾਈ ਕਰਦਾ ਆ ਰਿਹਾ ਹੈ। ਜਿਸ ਦੇ ਵਿਰੁੱਧ ਪਹਿਲਾ ਵੀ ਭੁੱਕੀ ਚੂਰਾ ਪੋਸਤ ਦੇ ਦੋ ਮੁੱਕਦਮੇ ਦਰਜ ਹਨ। ਦੋਸੀ ਮੁਹੰਮਦ ਇਕਬਾਲ ਪਾਸੋਂ ਸਾਲ 2013 ਵਿੱਚ ਵੀ ਸੀ ਆਈ ਏ ਸਟਾਫ ਵੱਲੋ ਉਸ ਦੀ ਮਾਰੂਤੀ ਕਾਰ ਵਿੱਚੋ 52 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਫੜੀ ਸੀ ਉਸ ਸਮੇ ਇਸ ਦੇ ਵਿਰੁੱਧ ਮੁੱਕਦਮਾ ਨੰਬਰ 151 ਮਿਤੀ 31-8-2013 ਅ/ਧ 15-61-85 ਅਧੀਨ ਥਾਣਾ ਸਿਟੀ ਖਰੜ ਦਰਜ ਰਜਿਸਟਰ ਹੋਇਆ ਸੀ। ਦੋਸ਼ੀ ਮੁਹੰਮਦ ਇਕਬਾਲ ਇਸ ਮੁੱਕਦਮੇ ਵਿੱਚ ਜਮਾਨਤ ਤਂੋ ਬਾਅਦ ਮਿਤੀ 6-4-2015 ਨੂੰ ਤਰੀਕ ਪੇਸ਼ੀ ’ਤੇ ਨਾ ਜਾਣ ਕਰਕੇ ਮਾਨਯੋਗ ਅਦਾਲਤ ਵੱਲਂੋ ਭਗੋੜਾ ਕਰਾਰ ਦਿੱਤਾ ਗਿਆ ਸੀ। ਦੋਸ਼ੀ ਮੁਹੰਮਦ ਇਕਬਾਲ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਮਾਨਯੋਗ ਅਦਾਲਤ ਵੱਲੋ ਭਗੋੜਾ ਕਰਾਰ ਦੇਣ ਤੋ ਬਾਅਦ ਉਹ ਕੁੱਝ ਸਮਾਂ ਖਾਮੋਸ਼ ਰਿਹਾ ਫਿਰ ਉਸ ਨੇ ਦੁਬਾਰਾ ਖਰੜ ਏਰੀਆ ਵਿੱਚ ਅਫੀਮ ਦੀ ਸਪਲਾਈ ਸ਼ੁਰੂ ਕਰ ਦਿੱਤੀ ਸੀ। ਦੋਸ਼ੀ ਨੇ ਪੁੱਛਗਿੱਛ ਵਿੱਚ ਇਹ ਵੀ ਮੰਨਿਆ ਕਿ ਉਹ ਅਫੀਮ ਦੀ ਸਪਲਾਈ ਦੇਣ ਲਈ ਆਪਣੇ ਮੋਟਰਸਾਇਕਲ ਪਰ ਹੀ ਆਉਦਾ ਹੈ। ਖਰੜ ਏਰੀਆ ਵਿੱਚ ਆਪਣੇ ਪੁਰਾਣੇ ਤੇ ਪੱਕੇ ਗ੍ਰਾਹਕਾ ਨੂੰ ਹੀ ਸਪਲਾਈ ਦਿੰਦਾ ਹੈ। ਉਹਨਾਂ ਦਸਿਆ ਕਿ ਦੋਸ਼ੀ ਮੁਹੰਮਦ ਇਕਬਾਲ 2 ਦਿਨ ਦੇ ਪੁਲਿਸ ਰਿਮਾਂਡ ਅਧੀਨ ਹੈ। ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਅਫੀਮ ਦੀ ਖੇਪ ਕਿਥੋ ਲੈ ਕੇ ਆਉਂਦਾ ਹੈ ਤੇ ਅੱਗੇ ਕਿਸ ਕਿਸ ਨੂੰ ਸਪਲਾਈ ਕਰਦਾ ਹੈ।
 
 

Cia-staff-sas-nagar-drugs-peddlers-po-arrested-



TOP HEADLINES


ਲੁਧਿਆਣਾ ਵੱਲੋਂ ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ 'ਤੇ ਕਤਾਰਾ
ਲੁਧਿਆਣਾ ਚ ਕਾਂਗਰਸ ਨੂੰ ਝਟਕਾ, ਪਰਵਿੰਦਰ ਸਿੰਘ ਲਾਪਰਾਂ ਨੇ ਪਾਰਟ
ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਮੀਦਵਾਰ ਦੇ ਹੱਕ ਵਿੱਚ ਰੋਡ ਸ
*ਪਿੰਡਾਂ ਦੇ ਬਹੁਤੇ ਲੋਕ ਤਾਂ ਰਵਨੀਤ ਬਿੱਟੂ ਦੀ ਸ਼ਕਲ ਵੀ ਭੁੱਲਗੇ
*ਮੋਹਾਲੀ ਪੁਲਿਸ ਵੱਲੋ ਅੱਤਵਾਦੀ ਹਰਵਿੰਦਰ ਸਿੰਘ ਉੱਰਫ ਰਿੰਦਾ, ਹੈ
*ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣ ਅਬਜ਼ਰਵਰਾਂ ਨੂੰ ਦੁਆਇਆ ਭਰੋਸਾ; ਸੰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਅਰਵਿੰਦ
ਨਿਰਪੱਖ ਤੇ ਸਾਂਤਮਈ ਚੌਣਾਂ ਲਈ ਜਿ਼ਲ੍ਹਾ ਪ੍ਰਸ਼ਾਸਨ ਪੱਬਾਂ ਭਾਰ
ਉਮੀਦਵਾਰ ਸ਼ੁੱਕਰਵਾਰ ਦੁਪਹਿਰ 12 ਵਜੇ ਤੱਕ ਨਾਮਜ਼ਦਗੀਆਂ ਲੈ ਸਕਦੇ ਹ
- ਇਸ ਵਾਰ, 70 ਪਾਰ - ਲੁਧਿਆਣਾ ਦੱਖਣੀ ਹਲਕੇ 'ਚ ਦੋਪਹੀਆ ਵੋਟਰ ਜ
ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਤ
ਇੰਨੋਸੈਂਟ ਹਾਰਟਸ ਸਕੂਲ ਦੇ ਇਨੋਕਿਡਜ਼ ਦੇ ਬੱਚਿਆਂ ਲਈ "ਟੈਡੀਜ਼ ਡ
ਲੋਕ ਸਭਾ ਚੋਣ-2024 ਜਨਰਲ ਆਬਜ਼ਰਵਰ ਦੀ ਮੌਜੂਦਗੀ ’ਚ ਚੋਣ ਅਮਲੇ ਦ
 ਭਾਜਪਾ ਦਾ ਮਾਝੇ ਚ ਅਕਾਲੀ ਦਲ 'ਬਾਦਲ' ਨੂੰ ਵੱਡਾ ਝਟਕਾ,  ਰਵੀਕਰ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਡਿਪਟੀ ਕਮਿਸ਼ਨਰਾ
ਸੁਰਜੀਤ ਪਾਤਰ ਨੂੰ ਯਾਦ ਕਰਦਿਆਂ
ਗੋਲਡਨ ਜੁਬਲੀ ਸਮਾਰੋਹ ਨੂੰ ਮਨਾਉਣ ਲਈ ਡਾ.ਕੋਟਨਿਸ ਐਕਯੂਪੰਕਚਰ ਹਸ
​ਪ੍ਰਤਾਪ ਸਿੰਘ ਬਾਜਵਾ ਨੂੰ ਲਾਏ ਰਗੜੇ, 'ਲੋਕ ਮਿਲਣੀ' ਦੌਰਾਨ ਕਾਦ
ਸ਼ਿਰੋਮਣੀ ਅਕਾਲੀ ਦਲ ਤੋਂ ਬਾਦ ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿਚ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42220180

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us