ਕੌਮੀ ਸਕੂਲ ਖੇਡਾਂ-2024 ਪੰਜਾਬ ਦੇ ਜਤਿਨ, ਨਮਨਦੀਪ ਅਤੇ ਦਲਜੀਤ ਕੌਰ ਨੇ ਕਰਾਟੇ ਵਿੱਚ ਗੋਲਡ ਅਤੇ ਮਨਵੀਨ ਕੌਰ ਬਲ ਨੇ ਚਾਂਦੀ ਦਾ ਤਗਮਾ ਜਿੱਤਿਆ।
Jan9,2024
| Gautam Jalandhari | Ludhiana
ਪ੍ਰੀ-ਕੁਆਰਟਰ ਫੁੱਟਬਾਲ ਮੁਕਾਬਲੇ 'ਚ ਪੰਜਾਬ ਨੇ ਛੱਤੀਸ਼ਗੜ੍ਹ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਕੌਮੀ ਸਕੂਲ ਖੇਡਾਂ ਦੇ ਚੌਥੇ ਦਿਨ ਹੋਏ ਅੰਡਰ 19 ਸਾਲਾ ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਪੰਜਾਬ, ਪੱਛਮੀ ਬੰਗਾਲ, ਕੇਰਲਾ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਅਤੇ ਝਾਰਖੰਡ ਦੀਆਂ ਫੁੱਟਬਾਲ ਟੀਮਾਂ ਨੇ ਕੱਲ੍ਹ ਨੂੰ ਹੋਣ ਵਾਲ਼ੇ ਕੁਆਰਟਰ ਫਾਈਨਲ ਮੁਕਾਬਲਿਆਂ ਲਈ ਆਪਣੀ ਜਗ੍ਹਾ ਬਣਾ ਲਈ ਹੈ। ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਫੁੱਟਬਾਲ ਦੇ ਮੁਕਾਬਲੇ 10 ਜਨਵਰੀ ਅਤੇ ਫਾਈਨਲ ਮੁਕਾਬਲੇ 11 ਜਨਵਰੀ ਨੂੰ ਹੋਣਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਡਿੰਪਲ ਮਦਾਨ ਨੇ ਫੁੱਟਬਾਲ, ਜੂਡੋ ਅਤੇ ਕਰਾਟੇ ਦੇ ਖੇਡ ਮੈਦਾਨਾਂ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਦਿੱਤਾ। ਉਪਰੰਤ ਮੈਡਮ ਮਦਾਨ ਨੇ ਕਮੇਟੀਆਂ ਦੇ ਚੇਅਰਮੈਨਾਂ, ਲਾਈਨਜ਼ ਅਫ਼ਸਰਾਂ ਅਤੇ ਸਕੂਲ ਪ੍ਰਿੰਸੀਪਲਾਂ ਨੂੰ ਖਿਡਾਰੀਆਂ ਦੀ ਰਿਹਾਇਸ਼, ਖਾਣ-ਪੀਣ ਦੇ ਪ੍ਰਬੰਧ ਅਤੇ ਆਵਾਜਾਈ ਪ੍ਰਬੰਧਾਂ ਦੌਰਾਨ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ
ਮੁਹੱਈਆਂ ਕਰਵਾਉਣ ਸੰਬੰਧੀ ਹਿਦਾਇਤ ਕੀਤੀ। ਖਿਡਾਰੀਆਂ ਅਤੇ ਕੋਚਾਂ ਲਈ ਇੱਕ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਗੁਰਜੰਟ ਸਿੰਘ ਕੋਟਾਲਾ ਨੇ ਦੱਸਿਆ ਕਿ ਪ੍ਰੀ-ਕੁਆਰਟਰ ਫਾਈਨਲ ਦੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਨੇ ਛੱਤੀਸ਼ਗੜ੍ਹ ਨੂੰ 2-0 ਨਾਲ ਹਰਾਇਆ। ਪੱਛਮੀ ਬੰਗਾਲ ਨੇ ਹਰਿਆਣਾ ਨੂੰ 1-0 ਨਾਲ, ਕੇਰਲਾ ਨੇ ਤਾਮਿਲਨਾਡੂ ਨੂੰ 1-0 ਨਾਲ, ਮਹਾਂਰਾਸ਼ਟਰ ਨੇ ਬਿਹਾਰ ਨੂੰ 2-0 ਨਾਲ਼, ਉੱਤਰ ਪ੍ਰਦੇਸ਼ ਨੇ ਜੰਮੂ ਕਸ਼ਮੀਰ ਨੂੰ 5-0 ਨਾਲ਼, ਮੱਧ ਪ੍ਰਦੇਸ਼ ਨੇ ਦਿੱਲੀ ਨੂੰ 3-1 ਨਾਲ਼,
ਗੁਜਰਾਤ ਨੇ ਚੰਡੀਗੜ੍ਹ ਨੂੰ 2-0 ਨਾਲ਼ ਅਤੇ ਝਾਰਖੰਡ ਨੇ ਆਈ. ਬੀ. ਐਸ. ਓ. ਨੂੰ 7-0 ਨਾਲ ਹਰਾਇਆ।
ਪ੍ਰਿੰਸੀਪਲ ਸੁਖਮੰਦਰ ਸਿੰਘ ਬਰਾੜ ਨੇ ਦੱਸਿਆ ਕਰਾਟੇ ਅੰਡਰ 19 ਸਾਲ 40 ਕਿਲੋ ਲੜਕਿਆਂ ਦੇ ਭਾਰ ਵਰਗ ਵਿੱਚ ਹੋਏ ਮੁਕਾਬਲਿਆਂ ਵਿੱਚ ਪੰਜਾਬ ਦੇ ਜਤਿਨ ਨੇ ਛੱਤੀਸ਼ਗੜ੍ਹ ਦੇ ਸੰਤੋਸ਼ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਿਆਣਾ ਦੇ ਕਰਿਸ਼ ਅਤੇ ਵਿੱਦਿਆ ਭਾਰਤੀ ਦੇ ਚੀਰੂ ਵਿਚਕਾਰ ਤੀਜੇ ਸਥਾਨ ਲਈ ਮੈਚ ਬਰਾਬਰ ਰਿਹਾ। ਕਰਾਟੇ ਅੰਡਰ 19 ਸਾਲਾ 45 ਕਿਲੋ ਭਾਰ ਵਰਗ ਲੜਕਿਆਂ ਦੇ ਹੋਏ ਮੁਕਾਬਲਿਆਂ ਵਿੱਚ ਉੱਤਰ ਪ੍ਰਦੇਸ਼ ਦੇ ਅਭੈ ਰਾਜਪੂਤ ਨੇ ਦਿੱਲੀ ਦੇ ਪ੍ਰਥਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਿਹਾਰ ਦੀ ਮਨਜੀਤ ਅਤੇ ਆਸਾਮ ਦੀ ਤਕਸੇਲ ਵਿਚਕਾਰ ਤੀਜੇ ਸਥਾਨ ਲਈ ਖੇਡਿਆ ਮੈਚ ਬਰਾਬਰ ਰਿਹਾ। ਪੰਜਾਬ ਦੇ ਨਮਨਦੀਪ ਸ਼ਰਮਾ ਨੇ 62 ਕਿਲੋ ਭਾਰ ਵਰਗ ਵਿੱਚ ਉੱਤਰ ਪ੍ਰਦੇਸ਼ ਦੇ ਰਿਤਿਕ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ।
ਕਰਾਟੇ ਅੰਡਰ 19 ਸਾਲਾ 36 ਕਿਲੋ ਭਾਰ ਵਰਗ ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚ ਉੱਤਰ ਪ੍ਰਦੇਸ਼ ਦੀ ਸੁਵਾਸਤਿਕ ਕੁਮਾਰੀ ਨੇ ਦਿੱਲੀ ਦੀ ਕਨਿਕਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਕਰਨਾਟਕਾ ਦੀ ਅਮਰਥਾ ਅਤੇ ਪੰਜਾਬ ਦੀ ਸਲੋਨੀ ਵਿੱਚਕਾਰ ਤੀਜੇ ਸਥਾਨ ਲਈ ਮੈਚ ਬਰਾਬਰ ਰਿਹਾ। ਕਰਾਟੇ ਅੰਡਰ 19 ਸਾਲਾ 40 ਕਿਲੋ ਭਾਰ ਵਰਗ ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚ ਉੱਤਰ ਪ੍ਰਦੇਸ਼ ਦੀ ਸ਼ਸ਼ੀ ਕਲਾ ਨੇ ਪੰਜਾਬ ਦੀ ਮਨਵੀਨ ਕੌਰ ਬਲ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਿਆਣਾ ਦੀ ਸਾਨੀਆ ਅਤੇ ਕੇਰਲਾ ਦੀ ਆਸ਼ੀਫ਼ਾ ਵਿਚਕਾਰ ਤੀਜੇ ਸਥਾਨ ਲਈ ਖੇਡਿਆ ਮੈਚ ਬਰਾਬਰ ਰਿਹਾ। ਅੰਡਰ 19 ਸਾਲਾ 44 ਕਿਲੋ ਭਾਰ ਵਰਗ ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਦੀ ਦਲਜੀਤ ਨੇ ਤਾਮਿਲਨਾਡੂ ਦੀ ਮੋਹਨਲਕਸ਼ਮੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਛੱਤੀਸ਼ਗੜ੍ਹ ਦੀ ਜਿਗਆਸਾ ਅਤੇ ਕੇਰਲਾ ਦੀ ਫਿਦਾ ਵਿਚਕਾਰ ਤੀਜੇ ਸਥਾਨ ਲਈ ਖੇਡਿਆ ਮੈਚ ਬਰਾਬਰ ਰਿਹਾ।
National-School-Games-2024-Ludhiana-Pau