* ਟਰੇਨਿੰਗ ਪ੍ਰੋਗਰਾਮ ਤਹਿਤ ਆਈ.ਈ.ਡੀ. ਕੰਪੋਨੈਂਟ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫਤ ਸਹੂਲਤਾਂ ਬਾਰੇ ਦੱਸਿਆ
ਮਗਰ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲਾ ਸਿੱਖਿਆ ਅਫਸਰ (ਸ) ਸ੍ਰੀਮਤੀ ਜਸਵਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਮੁਹੰਮਦ ਖਲੀਲ ਦੀ ਯੋਗ ਅਗਵਾਈ ਹੇਠ ਜ਼ਿਲਾ ਮਲੇਰਕੋਟਲਾ ਦੇ ਸਮੂਹ ਸਕੂਲ ਪ੍ਰਿੰਸੀਪਲਾਂ ਦੀ ਦੋ ਰੋਜ਼ਾ 30 ਜਨਵਰੀ ਤੋਂ 31 ਜਨਵਰੀ 2024 ਆਈ.ਈ.ਡੀ. ਕੰਪੋਨੈਂਟ ਤਹਿਤ ਟ੍ਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਮਾਲੇਰਕੋਟਲਾ ਵਿੱਚ ਲਗਾਈ ਗਈ। ਇਸ ਟ੍ਰੇਨਿੰਗ ਵਿੱਚ ਸ੍ਰੀ ਮੁਹੰਮਦ ਰਿਜਵਾਨ ਡੀ.ਐਸ.ਈ. ਅਤੇ ਸ੍ਰੀਮਤੀ ਜਸਵੀਰ ਕੌਰ ਡੀ.ਐਸ. ਈ.ਟੀ. ਜਿਲਾ ਸਪੈਸ਼ਲ ਐਜੂਕੇਟਰ ਨੇ ਆਈ.ਈ.ਡੀ. ਕੰਪੋਨੈਂਟ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫਤ ਸਹੂਲਤਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ।
ਇਸ ਟ੍ਰੇਨਿੰਗ ਵਿੱਚ ਸ੍ਰੀਮਤੀ ਜਸਵਿੰਦਰ ਕੌਰ ਡੀ.ਈ.ਓ. (ਸ) ਅਤੇ ਜਨਾਬ ਮੁਹੰਮਦ ਖਲੀਲ ਡੀ.ਈ.ਓ. (ਪ੍ਰਾਇਮਰੀ) ਨੇ ਵੀ ਸਮੂਹ ਸਕੂਲ ਪ੍ਰਿੰਸੀਪਲਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਮੁਹੰਮਦ ਰਾਸ਼ਿਦ ਯੂ.ਡੀ. ਆਈ.ਡੀ. ਇੰਚਾਰਜ ਸਰਕਾਰੀ ਹਸਪਤਾਲ, ਮਾਲੇਰਕੋਟਲਾ ਜੀ ਵੱਲੋਂ ਯੂ.ਡੀ.ਆਈ.ਡੀ. ਕਾਰਡ ਬਣਾਉਣ ਸਬੰਧੀ ਦੱਸਿਆ ਗਿਆ। ਇਸ ਟ੍ਰੇਨਿੰਗ ਵਿੱਚ ਸ੍ਰੀ ਹਰੀਸ਼ ਕੁਮਾਰ ਬਲਵਿੰਦਰ ਸਿੰਘ ਆਈ.ਈ.ਆਰ.ਟੀ. ਅਤੇ ਨਿਰਭੈ ਸਿੰਘ ਆਈ.ਈ.ਏ.ਟੀ. ਸ਼ਾਮਿਲ ਸਨ।