528.95 ਕਰੋੜ ਦੀ ਲਾਗਤ ਨਾਲ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਤੈਅ ਸਮੇਂ ਅਨੁਸਾਰ ਚੱਲ ਰਿਹਾ ਹੈ ਕੰਮ: ਐਮਪੀ ਅਰੋੜਾ

Mar5,2024 | Balraj Khanna | Ludhiana

ਫ਼ਿਰੋਜ਼ਪੁਰ ਡਿਵੀਜ਼ਨ ਅਧੀਨ ਲੁਧਿਆਣਾ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਅਤੇ ਨਵੀਨੀਕਰਨ ਦਾ ਕੰਮ ਇੰਜਨੀਅਰਿੰਗ, ਪ੍ਰੋਕਿਉਰਮੈਂਟ ਐਂਡ ਕੰਸਟਰੱਕਸ਼ਨ (ਈਪੀਸੀ) ਕੰਟਰੈਕਟ ਰਾਹੀਂ ਤੇਜ਼ੀ ਨਾਲ ਚੱਲ ਰਿਹਾ ਹੈ।
ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਰਾਜ ਸਭਾ ਦੇ ਅੰਦਰ ਅਤੇ ਬਾਹਰ ਮੰਗ ਉਠਾਉਣ ਤੋਂ ਬਾਅਦ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ 528.95 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਅਰੋੜਾ ਨੇ ਲੁਧਿਆਣਾ ਅਤੇ ਇਸ ਦੇ ਵਸਨੀਕਾਂ ਦੇ ਵਡੇਰੇ ਹਿੱਤ ਵਿੱਚ ਆਪਣੀ ਮੰਗ 'ਤੇ ਜ਼ੋਰ ਦੇਣ ਲਈ ਵੈਸ਼ਨਵ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਵੀ ਕੀਤੀ ਸੀ। ਸ਼ਹਿਰ ਦਾ ਰੇਲਵੇ ਸਟੇਸ਼ਨ ਬ੍ਰਿਟਿਸ਼ ਸ਼ਾਸਨ ਦੌਰਾਨ 1860 ਵਿੱਚ ਸਥਾਪਿਤ ਕੀਤਾ ਗਿਆ ਸੀ। ਅਤੇ, ਉਦੋਂ ਤੋਂ, ਇਹ ਰੇਲਵੇ ਸਟੇਸ਼ਨ, ਜੋ ਕਿ ਇੱਕ ਜੰਕਸ਼ਨ ਵੀ ਹੈ, ਦਾ ਕਦੇ ਵੀ ਕੋਈ ਵੱਡਾ ਨਵੀਨੀਕਰਨ ਨਹੀਂ ਹੋਇਆ ਹੈ।



ਅੱਜ ਇੱਥੇ ਇਸ ਪ੍ਰਾਜੈਕਟ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਅਰੋੜਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਇਕ ਪ੍ਰਾਈਵੇਟ ਠੇਕੇਦਾਰ ਨੂੰ ਅਲਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਪ੍ਰੋਜੈਕਟ ਦੀ ਕੰਟ੍ਰੈਕਟ ਵੈਲਿਊ 472.94 ਕਰੋੜ ਰੁਪਏ ਹੈ। ਲੈਟਰ ਆਫ ਐਵਾਰਡ (ਐਲਓਏ) 19 ਦਸੰਬਰ, 2022 ਨੂੰ ਜਾਰੀ ਕੀਤਾ ਗਿਆ ਸੀ ਅਤੇ 2 ਫਰਵਰੀ, 2023 ਨੂੰ ਕੰਮ ਸ਼ੁਰੂ ਹੋਇਆ ਸੀ।



ਅਰੋੜਾ ਨੂੰ 23 ਫਰਵਰੀ 2024 ਤੱਕ ਪ੍ਰੋਜੈਕਟ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ ਹੈ। ਸਟੇਟਸ ਰੀਪੋਰਟ ਦੇ ਅਨੁਸਾਰ, ਭੂ-ਤਕਨੀਕੀ ਜਾਂਚ ਅਤੇ ਸਰਵੇਖਣ ਦਾ ਕੰਮ ਪੂਰਾ ਹੋ ਗਿਆ ਹੈ। ਇਸ ਤੋਂ ਇਲਾਵਾ ਆਰਕੀਟੈਕਚਰਲ ਡਿਜ਼ਾਈਨ ਦੀ ਮਨਜ਼ੂਰੀ ਦਾ ਕੰਮ ਵੀ 100 ਫੀਸਦੀ ਮੁਕੰਮਲ ਹੋ ਚੁੱਕਾ ਹੈ। ਢਾਂਚਾਗਤ ਡਿਜ਼ਾਈਨ ਪ੍ਰਵਾਨਗੀ ਅਤੇ ਐਮਈਪੀ  ਡਿਜ਼ਾਈਨ ਪ੍ਰਵਾਨਗੀ ਦਾ 75 ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ।



ਉਨ੍ਹਾਂ ਦੱਸਿਆ ਕਿ ਸਟੇਟਸ ਰਿਪੋਰਟ ਅਨੁਸਾਰ 98 ਫੀਸਦੀ ਸਥਾਨ ਬਦਲਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਮਲਟੀ ਲੈਵਲ ਕਾਰ ਪਾਰਕਿੰਗ (ਐਮਐਲਸੀਪੀ) ਦੇ ਸਬੰਧ ਵਿੱਚ, ਸਟੇਟਸ ਰਿਪੋਰਟ ਦਰਸਾਉਂਦੀ ਹੈ ਕਿ ਦੂਜੀ ਮੰਜ਼ਿਲ ਦੀ ਸਲੈਬ ਦਾ 80 ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ ਅਤੇ ਬਾਕੀ ਸਟੀਲ ਬਾਈਡਿੰਗ ਦਾ ਕੰਮ ਚੱਲ ਰਿਹਾ ਹੈ। ਈਸਟ ਸਾਈਡ ਦੇ ਮੁੱਖ ਸਟੇਸ਼ਨ ਦੀ ਇਮਾਰਤ ਦੇ ਨਿਰਮਾਣ ਬਾਰੇ, ਸਟੇਟਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮੁੱਖ ਸਟੇਸ਼ਨ ਦੀ ਨੀਂਹ ਦਾ ਕੰਮ ਚੱਲ ਰਿਹਾ ਹੈ। ਪਲਿੰਥ ਬੀਮ ਦੀ 40 ਫੀਸਦੀ ਖੁਦਾਈ ਹੋ ਚੁੱਕੀ ਹੈ।



ਇਸ ਤੋਂ ਇਲਾਵਾ ਅਰੋੜਾ ਨੇ ਦੱਸਿਆ ਕਿ ਸਟੇਟਸ ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਐਲੀਵੇਟਿਡ ਪਹੁੰਚ ਸੜਕ ਦੇ ਸਬ-ਸਟਰਕਚਰ ਪਾਇਲਿੰਗ ਦਾ ਕੰਮ ਚੱਲ ਰਿਹਾ ਹੈ ਅਤੇ 3 ਪਿਅਰਾਂ ਦੀ ਕਾਸਟਿੰਗ ਕੀਤੀ ਜਾ ਚੁੱਕੀ ਹੈ। ਈਸਟ ਸਾਈਡ ਯੂ/ਜੀ ਟੈਂਕ ਦੇ ਸਬੰਧ ਵਿੱਚ,  ਸਟੇਟਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਯੂਜੀ ਟੈਂਕ ਦੇ ਢਾਂਚੇ ਦਾ ਕੰਮ ਪੂਰਾ ਹੋ ਗਿਆ ਹੈ। ਹਾਲਾਂਕਿ, ਕੰਕੋਰਸ ਅਤੇ ਫੁੱਟ ਓਵਰ-ਬ੍ਰਿਜ (ਐਫ.ਓ.ਬੀ.) ਦੇ ਸਬੰਧ ਵਿੱਚ  ਸਟੇਟਸ ਰਿਪੋਰਟ  ਵਿੱਚ ਦੱਸਿਆ ਗਿਆ ਹੈ ਕਿ ਵਿਸਤ੍ਰਿਤ ਡਿਜ਼ਾਈਨ ਦੀ ਪ੍ਰਵਾਨਗੀ ਜਾਰੀ ਹੈ। ਛੱਤ ਅਤੇ ਕਵਰ ਓਵਰ ਪਲੇਟਫਾਰਮ (ਸੀਓਪੀ) ਦੇ ਸੰਬੰਧ ਵਿੱਚ,  ਸਟੇਟਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇੱਕ ਵਿਸਤ੍ਰਿਤ ਡਿਜ਼ਾਇਨ ਪ੍ਰਵਾਨਗੀ ਪ੍ਰਗਤੀ ਵਿੱਚ ਹੈ।




ਨਾਲ ਹੀ,  ਸਟੇਟਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਟਾਈਪ-2 (ਏ ਅਤੇ ਬੀ ਬਲਾਕ), ਟਾਈਪ-2 (ਸੀ ਐਂਡ ਡੀ ਬਲਾਕ), ਟਾਈਪ-3 (ਈ ਅਤੇ ਐਫ ਬਲਾਕ) ਅਤੇ ਟਾਈਪ-4 ਦੇ ਬਹੁ-ਮੰਜ਼ਲਾ ਕੁਆਰਟਰਾਂ ਦਾ ਨਿਰਮਾਣ ਕੰਮ ਚੱਲ ਰਿਹਾ ਹੈ। ਰੈਸਟ ਹਾਊਸ ਟੈਰੇਸ ਸਲੈਬ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਮਮਟੀ ਕਾਲਮ ਸਟੀਲ ਬਾਈਡਿੰਗ ਦਾ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ ਹਸਪਤਾਲ ਦੀ ਇਮਾਰਤ ਦੀ ਛੱਤ ਵਾਲੀ ਸਲੈਬ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਮਮਟੀ ਕਾਲਮ ਸਟੀਲ ਬਾਈਡਿੰਗ ਦਾ ਕੰਮ ਚੱਲ ਰਿਹਾ ਹੈ।



ਇਸ ਦੌਰਾਨ ਅਰੋੜਾ ਨੇ ਉਸਾਰੀ ਕਾਰਜਾਂ ਨੂੰ ਪੂਰੇ ਜ਼ੋਰਾਂ 'ਤੇ ਚਲਾਉਣ ਲਈ ਰੇਲਵੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ ਕੀਤੇ ਕੰਮਾਂ ਤੋਂ ਸੰਤੁਸ਼ਟ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨਿਰਧਾਰਤ ਸਮਾਂ ਸੀਮਾ ਅਨੁਸਾਰ ਸਭ ਕੁਝ ਕੀਤਾ ਜਾਵੇਗਾ। ਉਨ੍ਹਾਂ ਇਹ ਆਸ ਵੀ ਪ੍ਰਗਟਾਈ ਕਿ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਮੁੜ ਵਿਕਸਤ ਅਤੇ ਅਪਗ੍ਰੇਡ ਕੀਤੇ ਜਾਣ ਤੋਂ ਬਾਅਦ ਇਹ ਸ਼ਹਿਰ ਅਤੇ ਇਸ ਦੇ ਵਸਨੀਕਾਂ ਲਈ ਇੱਕ ਵੱਡੀ ਸੰਪਤੀ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਰੇਲਵੇ ਸਟੇਸ਼ਨ ਦਾ ਟਰਮੀਨਲ ਕਿਸੇ ਆਧੁਨਿਕ ਹਵਾਈ ਅੱਡੇ ਤੋਂ ਘੱਟ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਰੇਲਵੇ ਸਟੇਸ਼ਨ 'ਤੇ ਬਣਨ ਵਾਲੀਆਂ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੀ ਲੁਧਿਆਣਾ ਵਾਸੀਆਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਪ੍ਰੋਜੈਕਟ ਨੂੰ ਪੂਰਾ ਕਰਨ ਦਾ ਸਮਾਂ 2025 ਦਾ ਪਹਿਲਾ ਅੱਧ ਹੈ।

Rs-528-95-Crore-Ongoing-Upgradation-Of-Ludhiana-s-Railway-Station-On-Time-Mp-Arora



TOP HEADLINES


ਲੁਧਿਆਣਾ ਨਗਰ ਨਿਗਮ ਦਾ ਕਲਰਕ ਜਨਮ ਸਰਟੀਫਿਕੇਟ ਵਿੱਚ ਦਰੁਸਤੀ ਬਦਲ
ਖਰਚਾ ਰਜਿਸਟਰਾਂ ਦੀ ਸ਼ੈਡੋ ਰਜਿਸਟਰਾਂ ਨਾਲ ਤੁਲਨਾ ਨਾ ਕਰਨ ਲਈ 13
ਬਿਜਲੀ ਮੀਟਰ ਲਗਾਉਣ ਬਦਲੇ 12000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼
*ਨਕਲੀ ਪੱਗ ਵਾਲੀ ਗੱਲ ਤੇ ਬਿੱਟੂ ਮੰਗੇ ਮੁਆਫੀ-ਬੌਬੀ ਗਰਚਾ*
ਇੰਨੋਸੈਂਟ ਹਾਰਟਸ ਸਕੂਲ ਨੇ ਟੇਲੈਂਟ ਹੰਟ ਮੁਕਾਬਲਾ ਕਰਵਾਇਆ*
ਜਲਾਲਾਬਾਦ ਦੀ ਟੀਮ ਸਵੀਪ ਦੁਆਰਾ ਵੱਖ ਵੱਖ ਸਥਾਨਾਂ *ਤੇ ਚਲਾਇਆ ਗਿ
ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਦਰਬਾਰ ਹਾਲ ਚ ਲੱਗੀ ਅੱ
ਵਾਰਡ 42 ਦੇ Ex ਕੌਂਸਲਰ ਸੁਖਦੇਵ ਸਿੰਘ ਸ਼ੀਰਾ ਕਾਂਗਰਸ ਚ ਹੋਏ ਸ
-- ਪੀਐਮ ਮੋਦੀ ਜਲਦ ਆਉਣਗੇ ਪੰਜਾਬ, ਤਰੀਕਾਂ ਦਾ ਐਲਾਨ  ਰਾਕੇਸ਼ ਰ
 ਜਾਖੜ ਨੇ ਦੱਸੇ ਕੇਂਦਰ ਦੇ ਫੰਡਾ ਨਾਲ ਪੰਜਾਬ ਚ ਹੋਏ ਵਿਕਾਸ ਕੰਮ
ਚੰਡੀਗੜ੍ਹ ਦੀਆਂ ਪੰਜ ਇਮੀਗ੍ਰੇਸ਼ਨ ਫ਼ਰਮਾਂ ਨੇ ਵਿਦੇਸ਼ ਭੇਜਣ ਦੇ
ਬੈਂਸ ਨੇ ਆਪਣੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ, ਕਾਂਗਰਸ ਪਾਰਟੀ
ਲੋਕ ਸਭਾ ਚੋਣਾਂ-2024 ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨ
​ਪੰਜਾਬ ਨੂੰ ਬਚਾਉਣ ਵਾਸਤੇ ਸ਼ਿਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨ
ਭਾਜਪਾ ਉਮੀਦਗਾਰ ਨੂੰ ਸ਼ਾਂਤਮਈ ਢੰਗ ਨਾਲ ਪੁੱਛੇ ਜਾਣਗੇ ਸਵਾਲ : ਪਰ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾ
ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀ
*ਨਵੇਂ ਸਟੇਡੀਅਮ ਦੀ ਗੱਲ ਕਰਨ ਵਾਲੇ ਬਿੱਟੂ ਕਾਂਗਰਸ ਰਾਜ ਵਿੱਚ ਪੱ
'ਲੋਕ ਸਭਾ ਚੋਣਾਂ-2024' ਲੋਕ ਸਭਾ ਚੋਣਾਂ ਸੰਗਰੂਰ ਵਿਖੇ ਨਾਮਜ਼ਦਗ
ਖੰਨਾ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 3 ਕਿਲੋ ਅ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42266410

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us