- Date: 21 Apr, 2019(Sunday)
Time:
 logo

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਖੇਤੀਬਾੜੀ ਵਿਭਾਗ ਨੇ ਜੈਵਿਕ ਖੇਤੀ ਨੂੰ ਉਤਸਾਹਿਤ ਕੀਤਾ

Oct21,2018 | BALRAJ KHANNA | JALANDHAR

ਜਲੰਧਰ, 20 ਅਕਤੂਬਰ : ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼, ਲੋਹਾਰਾਂ ਦੇ ਬੀ.ਐਸ.ਸੀ. ਖੇਤੀ ਬਾੜੀ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਰਹੀਮਪੁਰ ਪਿੰਡ ਦਾ ਦੌਰਾ ਕੀਤਾ ਗਿਆ। ਇਸ ਫੇਰੀ ਦਾ ਮੰਤਵ ਵਿਦਿਆਰਥੀਆਂ ਅਤੇ ਪਿੰਡ ਦੇ ਕਿਸਾਨਾਂ ਦੀ ਜੈਵਿਕ ਖੇਤੀ ਬਾਰੇ ਜਾਣਕਾਰੀ ਵਿੱਚ ਵਾਧਾ ਕਰਨਾ ਸੀ। ਇਸ ਫੇਰੀ ਦੌਰਾਨ ਅਧਿਆਪਕਾਂ ਨੇ ਪਿੰਡ ਦੇ ਕਿਸਾਨਾਂ ਨੂੰ ਫਸਲ ਉਗਾਉਣ ਦੇ ਵੱਖ-ਵੱਖ ਤਰੀਕਿਆਂ ਜਿਵੇਂ ਬੀਜ ਦੀ ਪਹਿਚਾਨ, ਸਪ੍ਰੇ, ਨਵੀਂ ਤਕਨੀਕ ਦਾ ਪ੍ਰਯੋਗ ਆਦਿ ਬਾਰੇ ਦੱਸਿਆ। ਇਸ ਫੇਰੀ ਵਿੱਚ ਸਹਾਇਕ ਪ੍ਰੋਫੈਸਰ ਮਿਥਿਲੇਸ਼ ਪਾਂਡੇ ਅਤੇ ਸਹਾਇਕ ਪ੍ਰੋਫੈਸਰ ਕਿੰਕਰ ਸਿੰਘ ਵਿਦਿਆਰਥੀਆਂ ਦੇ ਨਾਲ ਗਏ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਕਾਰ ਦੀ ਫੇਰੀ ਦੀ ਜ਼ਰੂਰਤ ਅਤੇ ਮਹਤੱਵ ਬਾਰੇ ਦੱਸਿਆ। ਇਸ ਫੇਰੀ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਨੂੰ ਡੇਅਰੀ ਖੇਤੀ ਦੇ ਮਹਤੱਵ ਅਤੇ ਜੈਵਿਕ ਖੇਤੀ ਦੇ ਅਸਾਨ ਅਤੇ ਵਧੀਆ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ। ਸਹਾਇਕ ਪ੍ਰੋਫੈਸਰ ਮਿਥਲੇਸ਼ ਪਾਂਡੇ ਨੇ ਦੱਸਿਆ ਕਿ ਅਜੋਕੇ ਕਿਸਾਨ ਆਪਣੇ ਬਜ਼ੁਰਗਾਂ ਵਲੋਂ ਖੇਤੀ ਦੀਆਂ ਅਪਣਾਈਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਨਹੀਂ ਜਾਣਦੇ ਅਤੇ ਕੈਮਿਕਲ ਅਧਾਰਿਤ ਖੇਤੀ ਕਰਦੇ ਹਨ ਜਿਸ ਕਰਕੇ ਕਈ ਥਾਵਾਂ ਤੇ ਪੇੜਾਂ ਤੇ ਫਲ ਲੱਗਣੇ ਬੰਦ ਹੋ ਗਏ ਹਨ, ਜਿਸਦਾ ਕਾਰਨ ਵਾਧੂ ਮਾਤਰਾ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਹੈ। ਇਸ ਲਈ ਅਜੋਕੇ ਕਿਸਾਨਾਂ ਲਈ ਜ਼ਰੂਰੀ ਹੈ ਕਿ ਉਹ ਜੈਵਿਕ ਖੇਤੀ ਬਾਰੇ ਜਾਣਕਾਰੀ ਲੈਣ ਅਤੇ ਖਤਰਨਾਕ ਕੈਮਿਕਲ ਜਾਂ ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰ ਦੇਣ।

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਖੇਤੀਬਾੜੀ ਵਿਭਾਗ ਨੇ ਜੈਵਿਕ ਖੇਤੀ ਨੂੰ ਉਤਸਾਹਿਤ ਕੀਤਾ 72


ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਖੇਤੀਬਾੜੀ ਵਿਭਾਗ ਨੇ ਜੈਵਿਕ ਖੇਤੀ ਨੂੰ ਉਤਸਾਹਿਤ ਕੀਤਾ
ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਟਯੂਸ਼ਨਜ਼ ਦੇ ਖੇਤੀਬਾੜੀ ਵਿਭਾ

Comments


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Newsletter

Address


Jagrati Lahar
Jalandhar Bypass Chowk, G T Road (West), Ludhiana - 141008
Mobile: +91 98154 82954 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com