- Date: 18 Aug, 2019(Sunday)
Time:
 logo

ਸ਼ਬਦ ਗੁਰੂ ਯਾਤਰਾ ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਸ਼ਾਨਦਾਰ ਸਵਾਗਤ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਮਾਨਵਤਾ ਦਾ ਸੰਦੇਸ਼ ਦਿੱਤਾ : ਮਜੀਠੀਆ।

Apr21,2019 | Rahul Soni | MATTEWAL (amritsar)

ਮਤੇਵਾਲ (ਅਮ੍ਰਿਤਸਰ) 21 ਅਪ੍ਰੈਲ ( )- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਦਾ ਅਜ ਹਲਕਾ ਮਜੀਠਾ ਦੇ ਪਿੰਡ ਮੱਤੇਵਾਲ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦਵਾਰਾ ਗੁਰੂ ਕੀ ਬੇਰ ਸਾਹਿਬ ਵਿਖੇ ਪਹੁੰਚਣ 'ਤੇ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਹਲਕਾ ਨਿਵਾਸੀਆਂ ਅਤੇ ਅਕਾਲੀ ਦਲ ਵਲੋਂ ਖਾਲਸਾਈ ਜਾਹੋ ਜਲਾਲ ਨਾਲ ਹਾਰਦਿਕ ਸਵਾਗਤ ਕੀਤਾ ਗਿਆ। ਗੁਰੂ ਸਾਹਿਬ ਦੀ ਜਨਮ ਸ਼ਤਾਬਦੀ ਸਬੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੋਮਣੀ ਕਮੇਟੀ ਵਲੋਂ ਜੋ ਕਿ 7 ਜਨਵਰੀ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਈ ਸ਼ਬਦ ਯਾਤਰਾ ਪੰਜਾਬ ਦੇ ਵੱੱਖ ਵੱਖ ਸ਼ਹਿਰਾਂ 'ਚੋਂ ਗੁਜਰ ਦੀ ਹੋਈ ਅਜ ਹਲਕਾ ਮਜੀਠਾ ਦੇ ਪਿੰਡ ਮਤੇਵਾਲ ਵਿਖੇ ਪਹੁੰਚਿਆ, ਜਿਥੇ ਸੰਤ ਬਾਬਾ ਸਜਨ ਸਿੰਘ ਗੁਰੂ ਕੀ ਬੇਰ ਸਾਹਿਬ ਵਾਲੇ ਅਤੇ ਸਾਬਕਾ ਮੰਤਰੀ ਤੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਸਮੇਤ ਸਮੂਹ ਸੰਤਾਂ ਮਹਾਂਪੁਰਸ਼ਾਂ, ਧਾਰਮਿਕ ਸਭਾ ਸੁਸਾਇਟੀਆਂ, ਰਾਸੀ ਆਗੂਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੋਏ ਫੁਲਾਂ ਦੀ ਵਰਖਾ ਕੀਤੀ ਗਈ। ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰਿਆਂ ਨੂੰ ਸਿਰਪਾਓ ਭੇਟ ਕਰਦਿਆਂ ਸਨਮਾਨਿਤ ਕੀਤਾ ਗਿਆ।। ਇਸ ਮੌਕੇ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਸ਼ਸ਼ਤਰਾਂ ਦੇ ਖੁੱਲੇ ਦਰਸ਼ਨ ਦੀਦਾਰੇ ਕਰਕੇ ਜੀਵਨ ਸਫਲਾ ਕੀਤਾ। ਸੰਗਤਾਂ ਲਈ ਠੰਡੀਆਂ ਬੋਦਲਾਂ ਅਤੇ ਚਾਹ ਪਕੌੜਿਆਂ ਦਾ ਲੰਗਰ ਅਟੁਟ ਚਲਿਆ। ਇਸ ਮੌਕੇ ਸ: ਮਜੀਠੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨਿਆ ਨੂੰ ਮਾਨਵਤਾ ਦਾ ਸੰਦੇਸ਼ ਦਿਤਾ, ਉਨਾਂ ਗੁਰੂ ਸਾਹਿਬਾਨ ਦਾ ਸਰਬਸਾਂਝੀ ਵਾਲਤਾ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੀ ਸੰਗਤ ਨੂੰ ਅਪੀਲ ਕੀਤੀ। । ਇਥੋ ਇਹ ਯਾਤਰਾ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਕੇ ਪਿੰਡ ਖਜਾਲਾ, ਡਡੂਆਣਾ, ਨਵਾਂ ਪਿੰਡ, ਜੰਡਿਆਲਾ ਗੁਰੂ ਤੋਂ ਹੁੰਦਾ ਹੋਇਆ ਰਾਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਪੜਾਅ ਕਰੇਗੀ। ਪੂਰੇ ਰਸਤੇ ਵਿਚ ਸੰਗਤਾਂ ਦਾ ਉਤਸ਼ਾਹ ਦੇਖਿਆ ਹੀ ਬਣਦਾ ਸੀ। ਨਗਰਕੀਰਤਨ ਦਾ ਸਵਾਗਤ ਕਰਨ ਵਾਲਿਆਂ ਵਿਚ ਬਾਬਾ ਸਜਨ ਸਿੰਘ ਬੇਰ ਸਾਹਿਬ, ਸ੍ਰੋਮਣੀ ਕਮੇਟੀ ਮੈਬਰ ਭਗਵੰਤ ਸਿੰਘ ਸਿਆਲਕਾ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ ਸਾਬਕਾ ਚੇਅਰਮੈਨ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰੋ: ਸਰਚਾਂਦ ਸਿੰਘ, ਬਲਰਾਜ ਸਿੰਘ ਔਲਖ, ਸਰਵਨ ਸਿੰਘ ਰਾਮਦਿਵਾਲੀ, ਬਲਵਿੰਦਰ ਸਿੰਘ ਬੱਲੋਵਾਲੀ , ਅਮਰਪਾਲ ਸਿੰਘ ਪਾਲੀ, ਹਰਭਜਨ ਸਿੰਘ ਲੱਡੂ, ਦਿਲਬਾਗ ਸਿੰਘ ਸਾਬਕਾ ਸਰਪੰਚ ਕਲੇਰ, ਮੇਜਰ ਸਿੰਘ ਕਲੇਰ ਪੰਜਾਬ ਪ੍ਰਧਾਨ, ਸਿਕੰਦਰ ਸਿੰਘ ਖਿੱਦੋਵਾਲੀ, ਕੰਵਰਦੀਪ ਸਿੰਘ ਮਾਨ ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਬੱਬੂ ਬਾਠ ਨਿੱਬਰਵਿੰਡ, ਨਿਰਵੈਲ ਸਿੰਘ ਸਾਬਕਾ ਸਰਪੰਚ ਪੰਨਵਾਂ, ਪਰਮਿੰਦਰ ਸਿੰਘ ਗੁਰਾਇਆ, ਸਾਬਕਾ ਸਰਪੰਚ ਗੁਰਪਾਲ ਸਿੰਘ ਤਨੇਲ, ਸਾਬਕਾ ਸਰਪੰਚ ਮੇਜਰ ਸਿੰਘ ਸਹੋਤਾ, ਠੇਕੇਦਾਰ ਸਤਨਾਮ ਸਿੰਘ ਅਰਜਣਮਾਂਗਾ, ਸਾਬਕਾ ਸਰਪੰਚ ਗੁਰਨਾਮ ਸਿੰਘ ਨਾਥ ਦੀ ਖੂਹੀ, ਸਾਬਕਾ ਸਰਪੰਚ ਸਰਬਜੀਤ ਸਿੰਘ ਤਾਰਪੁਰ, ਕਿਰਪਾਲ ਸਿੰਘ ਰਾਮ ਦੀਵਾਲੀ, ਸਮੇਤ ਵੱੰਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਕੈਪਸ਼ਨ : ਮਤੇਵਾਲਂ ਵਿਖੇ ਪੁੱਜਣ 'ਤੇ ਸ਼ਬਦ ਗੁਰੂ ਯਾਤਰਾ ਦਾ ਸਵਾਗਤ ਕਰਨ ਵਾਲਿਆਂ 'ਚ ਬਿਕਰਮ ਸਿੰਘ ਮਜੀਠੀਆ ਸੰਤ ਬਾਬ ਸਜਨ ਸਿੰਘ ਗੁਰੂ ਕੀ ਬੇਰ ਸਾਹਿਬ, ਸ੍ਰੋਮਣੀ ਕਮੇਟੀ ਮੈਬਰ ਭਗਵੰਤ ਸਿੰਘ ਸਿਆਲਕਾ ਤੇ ਹੋਰ। ___________________________ ਕਾਂਗਰਸ ਦਾ ਕੋਈ ਵੀ ਉਮੀਦਵਾਰ ਹੋਵੇ ਬਠਿੰਡੇ ਤੋਂ ਉਸ ਦਾ ਬੋਰਿਆ ਬਿਸਤਰਾ ਗੋਲ ਹੋਣਾ ਤਿਹ : ਮਜੀਠੀਆ_______________ ਮਤੇਵਾਲ 21 ਅਪ੍ਰੈਲ ( ) ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਬਠਿੰਡਾ ਹਲਕੇ ਲਈ ਪੈਰਾਸ਼ੂਟ ਰਾਹੀ ਬਾਹਰੋ ਉਮੀਦਵਾਰ ਉਤਾਰਿਆ ਜਾਣਾ ਬਠਿੰਡਾ ਦੇ ਲੋਕਾਂ ਦੀ ਜਿਤ ਹੈ। ਜਿਥੇ ਕਿ ਕਾਂਗਰਸ ਦਾ ਕੋਈ ਵੀ ਉਮੀਦਵਾਰ ਹੋਵੇ ਉਸ ਦਾ ਬੋਰਿਆ ਬਿਸਤਰਾ ਗੋਲ ਹੋਣਾ ਤਿਹ ਹੈ। ਪਤਰਕਾਰਾਂ ਨਾਲ ਗਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਬਠਿੰਡਾ ਹਲਕੇ ਤੋ ਬਾਹਰੋ ਉਮੀਦਵਾਰ ਉਤਾਰਨ ਤੋਂ ਸਪਸ਼ਟ ਹੈ ਕਿ ਕਾਂਗਰਸ ਕੋਲ ਹਲਕੇ 'ਚ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਦੀ ਕੋਈ ਉਮੀਦਵਾਰ ਹੀ ਨਹੀਂ ਹੈ। ਬੀਬੀ ਬਾਦਲ ਵਲੋਂ ਹਲਕੇ ਵਿਚ ਬੇ ਪਨਾਹ ਵਿਕਾਸ ਕਾਰਜ ਕਰਾਏ ਗਏ ਹਨ ਜਿਥੇ ਕਿ ਕਾਂਗਰਸ ਦੇ ਵਡੇ ਵਡੇ ਮੰਤਰੀ ਭੱਜ ਚੁਕੇ ਸਨ। ਰਾਜਾ ਵੜਿੰਗ ਹੋਵੇ ਜਾਂ ਰਾਜਾ ਕੈਪਟਨ ਅਮਰਿੰਦਰ ਸਿੰਘ ਦੋਹਾਂ ਨੇ ਪੰਜਾਬ ਨੂੰ ਸਤਾਇਆ ਹੋਇਆ ਹੈ। ਇਹਨਾਂ ਦੋਹਾਂ ਦਾ ਨਾਮ ਸੁਣਨ ਨੂੰ ਪੰਜਾਬ ਦਾ ਕਿਸਾਨ ਹੋਵੇ, ਮਜਦੂਰ, ਦਲਿਤ ਭਾਈਚਾਰਾ , ਵਪਾਰੀ ਅਤੇ ਨੋਜਵਾਨ ਵਰਗ ਕੋਈ ਵੀ ਰਾਜੀ ਨਹੀਂ। ਪੰਜਾਬ ਦੇ ਹਰੇਕ ਵਰਗ ਨਾਲ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਫਰੇਬ ਦਾ ਹਿਸਾਬ ਲੋਕ ਮੰਗਣਗੇ ਅਤੇ ਕਾਂਗਰਸੀ ਰਾਜਾ ਵੜਿੰਗ ਜਮਾਨਤ ਨਹੀਂ ਬਚਾ ਸਕੇਗਾ। ਉਹਨਾਂ ਕਿਹਾ ਕਿ ਆਪ ਪਾਪ, ਅਢੋਤੀ ਟਕਸਾਲੀ ਆਦਿ ਸਭ ਕਾਂਗਰਸ ਨਾਲ ਮਿਲ ਕੇ ਖੇਡ ਰਹੇ ਹਨ। ਸਗੋਂ ਇਹ ਕਹਿ ਦੇਣਾ ਕੋਈ ਗਲਤ ਨਹੀਂ ਹੋਵੇਗਾ ਕਿ ਇਹ ਸਭ ਕੈਪਟਨ ਅਤੇ ਰੁਹੁਲ ਦੇ ਦਿਤੇ 'ਤੇ ਪੱਲ ਰਹੇ ਹਨ।

ਸ਼ਬਦ ਗੁਰੂ ਯਾਤਰਾ ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਸ਼ਾਨਦਾਰ ਸਵਾਗਤ 52


Comments


-->

About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS :

Address


Jagrati Lahar
Jalandhar Bypass Chowk, G T Road (West), Ludhiana - 141008
Mobile: +91 98154 82954 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com