ਮੋਹਾਲੀ, 7 ਅਪ੍ਰੈਲ (ਗੁਰਵਿੰਦਰ ਸਿੰਘ) ਸੀ ਆਈ ਏ ਸਟਾਫ ਮੋਹਾਲੀ ਕੈਂਪ ਐਟ ਖਰੜ ਦੀ ਟੀਮ ਵੱਲੋ ਭੁੱਕੀ ਚੂਰਾ ਪੋਸਤ ਦੇ ਮੁੱਕਦਮੇ ਵਿੱਚ ਪਿਛਲੇ 10 ਸਾਲਾ ਤੋ ਚੱਲ ਰਹੇ ਭਗੋੜੇ ਦੋਸੀ ਨੂੰ 2 ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸਾ ਅਨੁਸਾਰ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋ ਮਾੜੇ ਅਨਸ਼ਰਾ ਵਿਰੁੱਧ ਚਲਾਈ ਮੁਹਿਮ ਦੌਰਾਨ ਸ੍ਰੀਮਤੀ ਜੋਤੀ ਯਾਦਵ ਕਪਤਾਨ ਪੁਲਿਸ ਇਨਵੇਸਟੀਗੇਸ਼ਨ ਅਤੇ ਸ੍ਰੀ ਹਰਸਿਮਰਨ ਸਿੰਘ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਜ਼ਿਲ੍ਹਾ ਐਸ ਏ ਐਸ ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਮੋਹਾਲੀ ਕੈਂਪ ਐਟ ਖਰੜ ਦੀ ਟੀਮ ਵੱਲੋ ਭੁੱਕੀ ਚੂਰਾ ਪੋਸਤ ਦੇ ਮੁੱਕਦਮੇ ਵਿੱਚ ਪਿਛਲੇ 10 ਸਾਲਾ ਤੋਂ ਚੱਲ ਰਹੇ ਭਗੋੜੇ ਦੋਸੀ ਨੂੰ 2 ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਉਹਨਾਂ ਦਸਿਆ ਕਿ ਮਿਤੀ 6-4-24 ਨੂੰ ਸ਼ੀ ਹਰਭੇਜ ਸਿੰਘ ਸਮੇਤ ਸੀ ਆਈ ਏ ਸਟਾਫ ਦੀ ਪੁਲਿਸ ਪਾਰਟੀ ਦੇ ਪਿੰਡ ਖਾਨਪੁਰ ਮੌਜੂਦ ਸੀ ਜਦੋ ਸ਼੍ਰੀ ਹਰਭੇਜ ਸਿੰਘ ਗਸ਼ਤ ਕਰਦਾ ਹੋਇਆ ਪਿੰਡ ਖਾਨਪੁਰ ਦੇ ਪ੍ਰਾਇਮਰੀ ਸਕੂਲ ਤੋ ਹੁੰਦੇ ਹੋਏ ਨੇੜੇ ਦੇਵਰਾਜ ਕਰਿਆਨਾ ਸਟੋਰ ਕੋਲ ਪੁੱਜਾ ਤਾਂ ਇੱਕ ਮੋਟਰਸਾਇਕਲ ਮਾਰਕਾ ਹੋਂਡਾ ਰੰਗ ਕਾਲਾ ਖੜਾ ਦਿਖਾਈ ਦਿੱਤਾ। ਜਿਸ ਉਪਰ ਇੱਕ ਬੁਜਰਗ ਵਿਅਕਤੀ, ਜਿਸਦੇ ਮੋਢੇ ਪਰ ਇੱਕ ਕਾਲੇ ਰੰਗ ਦਾ ਪਿੱਠੂ ਬੈਗ ਪਾਇਆ ਸੀ ਜਿਸ ਨੂੰ ਸ਼ੱਕ ਦੀ ਬਿਨਾਹ ਤੇ ਉਸ ਦੀ ਸਰਸਰੀ ਚੈਕਿੰਗ ਕੀਤੀ ਤਾਂ ਉਸਦੇ ਬੈਗ ਵਿੱਚੋ 2 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ’ਤੇ ਕਾਰਵਾਈ ਕਰਦੇ ਹੋਏ ਮੁੱਕਦਮਾ ਨੰਬਰ 105 ਮਿਤੀ 6-4-24 ਅ/ਧ 18-61-85 ਅਧੀਨ ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ। ਉਹਨਾਂ ਦਸਿਆ ਕਿ ਦੋਸ਼ੀ ਦੀ ਪਹਿਚਾਣ ਮੁਹੰਮਦ ਇਕਬਾਲ ਵਾਸੀ ਪਿੰਡ ਬੁਡਾਨਾ ਥਾਣਾ ਬੁਡਾਨਾ ਜਿਲ੍ਹਾ ਮੁਜੱਫਰਨਗਰ ਯੂ.ਪੀ ਵਜੋਂ ਹੋਈ ਹੈ।
ਉਹਨਾਂ ਦਸਿਆ ਕਿ ਮੁਹੰਮਦ ਇਕਬਾਲ ਦੀ ਉਮਰ ਕਰੀਬ 66 ਸਾਲ ਹੈ ਤੇ ਸ਼ਾਦੀ ਸ਼ੁਦਾ ਹੈ । ਮੁਹੰਮਦ ਇਕਬਾਲ ਅਨਪੜ ਹੈ ਜੋ ਕਾਫੀ ਲੰਬੇ ਸਮੇ ਤੋਂ ਅਫੀਮ ਅਤੇ ਭੁੱਕੀ ਦੀ ਸਪਲਾਈ ਕਰਦਾ ਆ ਰਿਹਾ ਹੈ। ਜਿਸ ਦੇ ਵਿਰੁੱਧ ਪਹਿਲਾ ਵੀ ਭੁੱਕੀ ਚੂਰਾ ਪੋਸਤ ਦੇ ਦੋ ਮੁੱਕਦਮੇ ਦਰਜ ਹਨ। ਦੋਸੀ ਮੁਹੰਮਦ ਇਕਬਾਲ ਪਾਸੋਂ ਸਾਲ 2013 ਵਿੱਚ ਵੀ ਸੀ ਆਈ ਏ ਸਟਾਫ ਵੱਲੋ ਉਸ ਦੀ ਮਾਰੂਤੀ ਕਾਰ ਵਿੱਚੋ 52 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਫੜੀ ਸੀ ਉਸ ਸਮੇ ਇਸ ਦੇ ਵਿਰੁੱਧ ਮੁੱਕਦਮਾ ਨੰਬਰ 151 ਮਿਤੀ 31-8-2013 ਅ/ਧ 15-61-85 ਅਧੀਨ ਥਾਣਾ ਸਿਟੀ ਖਰੜ ਦਰਜ ਰਜਿਸਟਰ ਹੋਇਆ ਸੀ। ਦੋਸ਼ੀ ਮੁਹੰਮਦ ਇਕਬਾਲ ਇਸ ਮੁੱਕਦਮੇ ਵਿੱਚ ਜਮਾਨਤ ਤਂੋ ਬਾਅਦ ਮਿਤੀ 6-4-2015 ਨੂੰ ਤਰੀਕ ਪੇਸ਼ੀ ’ਤੇ ਨਾ ਜਾਣ ਕਰਕੇ ਮਾਨਯੋਗ ਅਦਾਲਤ ਵੱਲਂੋ ਭਗੋੜਾ ਕਰਾਰ ਦਿੱਤਾ ਗਿਆ ਸੀ। ਦੋਸ਼ੀ ਮੁਹੰਮਦ ਇਕਬਾਲ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਮਾਨਯੋਗ ਅਦਾਲਤ ਵੱਲੋ ਭਗੋੜਾ ਕਰਾਰ ਦੇਣ ਤੋ ਬਾਅਦ ਉਹ ਕੁੱਝ ਸਮਾਂ ਖਾਮੋਸ਼ ਰਿਹਾ ਫਿਰ ਉਸ ਨੇ ਦੁਬਾਰਾ ਖਰੜ ਏਰੀਆ ਵਿੱਚ ਅਫੀਮ ਦੀ ਸਪਲਾਈ ਸ਼ੁਰੂ ਕਰ ਦਿੱਤੀ ਸੀ। ਦੋਸ਼ੀ ਨੇ ਪੁੱਛਗਿੱਛ ਵਿੱਚ ਇਹ ਵੀ ਮੰਨਿਆ ਕਿ ਉਹ ਅਫੀਮ ਦੀ ਸਪਲਾਈ ਦੇਣ ਲਈ ਆਪਣੇ ਮੋਟਰਸਾਇਕਲ ਪਰ ਹੀ ਆਉਦਾ ਹੈ। ਖਰੜ ਏਰੀਆ ਵਿੱਚ ਆਪਣੇ ਪੁਰਾਣੇ ਤੇ ਪੱਕੇ ਗ੍ਰਾਹਕਾ ਨੂੰ ਹੀ ਸਪਲਾਈ ਦਿੰਦਾ ਹੈ। ਉਹਨਾਂ ਦਸਿਆ ਕਿ ਦੋਸ਼ੀ ਮੁਹੰਮਦ ਇਕਬਾਲ 2 ਦਿਨ ਦੇ ਪੁਲਿਸ ਰਿਮਾਂਡ ਅਧੀਨ ਹੈ। ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਅਫੀਮ ਦੀ ਖੇਪ ਕਿਥੋ ਲੈ ਕੇ ਆਉਂਦਾ ਹੈ ਤੇ ਅੱਗੇ ਕਿਸ ਕਿਸ ਨੂੰ ਸਪਲਾਈ ਕਰਦਾ ਹੈ।