ਸਵੀਪ ਗਤੀਵਿਧੀਆਂ ਅਧੀਨ ਦੁਕਾਨਦਾਰਾਂ, ਰੇਹੜੀ ਵਿਕਰੇਤਾਵਾਂ ਆਦਿ ਨੂੰ ਵੋਟ ਦੇ ਇਸਤੇਮਾਲ ਅਤੇ ਮਹੱਤਤਾ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ
ਮਾਲੇਰਕੋਟਲਾ 29 ਅਪ੍ਰੈਲ :
ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਫ਼ਤਹਿਗੜ੍ਹ ਸਾਹਿਬ( ਅਸੈਂਬਲੀ ਸੈਗਮੈਂਟ 106 ਅਮਰਗੜ੍ਹ) ਕਮ ਐਸ.ਡੀ.ਐਮ. ਸ੍ਰੀ ਗੁਰਮੀਤ ਕੁਮਾਰ ਬਾਂਸਲ ਦੀ ਯੋਗ ਅਗਵਾਹੀ ਹੇਠ ਵੱਧ ਤੋਂ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਯਕੀਨੀ ਬਣਾਉਣ ਲਈ ਸਵੀਪ ਪ੍ਰੋਜੇਕਟ ਅਧੀਨ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਅੱਜ ਨੋਡਲ ਅਫ਼ਸਰ ਸਵੀਪ(ਅਸੈਂਬਲੀ ਸੈਗਮੈਂਟ 106 ਅਮਰਗੜ੍ਹ) ਸ੍ਰੀ ਬਹਾਦਰ ਸਿੰਘ ਅਤੇ ਸਹਾਇਕ ਨੋਡਲ ਅਫ਼ਸਰ ਮੁਹੰਮਦ ਸ਼ਫੀ ਨੇ ਸਥਾਨਕ ਦੁਕਾਨਦਾਰ, ਸਬਜੀ /ਫਲ ਫਰੂਟ ਵਿਕਰੇਤਾਵਾਂ ਨੂੰ ਵੋਟ ਦੇ ਇਸਤੇਮਾਲ ਅਤੇ ਮਹੱਤਤਾ ਪ੍ਰਤੀ ਕੀਤਾ ਜਾਗਰੂਕ ਕੀਤਾ ।
ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਨੋਡਲ ਅਫ਼ਸਰ ਸ੍ਰੀ ਬਹਾਦਰ ਸਿੰਘ ਨੇ ਲੋਕਾਂ ਨੂੰ ਚੋਣਾਂ ਵਿੱਚ ਇੱਕ ਵੋਟ ਦੀ ਤਾਕਤ ਦੀ ਅਹਿਮੀਅਤ ਬਾਰੇ ਵੋਟਰਾਂ ਨੂੰ ਜਾਗਰੂਕ ਕੀਤਾ ਅਤੇ ਵੋਟ ਮਜ਼ਬੂਤ ਇਰਾਦੇ ਨਾਲ ਪਾਉਣੀ ਲਈ ਪ੍ਰੇਰਿਤ ਕੀਤਾ। ਸਵੀਪ ਟੀਮ ਨੇ ਜਨਤਾ ਨੂੰ "ਲੋਕਤੰਤਰ ਦੀ ਮਜ਼ਬੂਤੀ ਲਈ ਅੱਗੇ ਆਓ ਅਤੇ ਆਉਣ ਵਾਲੀ 01 ਜੂਨ 2024 ਨੂੰ ਆਪਣੇ ਸਵਿੰਧਾਨਕ ਹੱਕ ਦੀ ਵਰਤੋਂ ਕਰਕੇ ਲੋਕਤੰਤਰ ਦੀ ਮਜਬੂਤੀ ਵਿੱਚ ਭਾਗੀਦਾਰ ਬਣਨ ਦਾ ਸੱਦਾ ਦਿੱਤਾ ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)