ਸ੍ਰੀ ਮੋਹਨੀਸ ਚਾਵਲਾ ਆਈ.ਜੀ. ਬਾਰਡਰ ਰੇਂਜ ਅਮਿ੍ਤਸਰ ਨੇ ਪ੍ਰੈਸ ਕਾਨਫਰੰਸ ਦੋਰਾਨ ਫੜੇ ਨਸਾ ਤਸਕਰਾਂ ਦਾ ਕੀਤਾ ਖੁਲਾਸਾ   --ਹੋਰ ਫੜੇ ਗਏ ਨਸਾ ਤਸਕਰੀ ਮਾਮਲਿਆਂ ਬਾਰੇ ਵੀ ਦਿੱਤੀ ਜਾਣਕਾਰੀ

Jul2,2022 | Munira Salam Tari / Vicky Malik | Gurdaspur

ਜਿਲ੍ਹਾ ਗੁਰਦਾਸਪੁਰ (ਦੀਨਾਨਗਰ)ਪੁਲਿਸ ਵੱਲੋਂ ਨਸੇ ਦੀ ਇੱਕ ਭਾਰੀ ਖੇਪ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਸ ਦੇ ਨਾਲ ਚਾਰ ਦੋਸੀ ਵੀ ਪਕੜੇ ਹਨ। ਇਹ ਪ੍ਰਗਟਾਵਾ ਸ੍ਰੀ ਮੋਹਨੀਸ ਚਾਵਲਾ ਆਈ.ਜੀ. ਬਾਰਡਰ ਰੇਂਜ ਅਮਿ੍ਤਸਰ ਨੇ ਜਿਲ੍ਹਾ ਹੈਡ ਕੁਆਟਰ ਐਸ.ਐਸ.ਪੀ. ਦਫਤਰ ਗੁਰਦਾਸਪੁਰ ਵਿਖੇ ਇੱਕ ਵਿਸੇਸ ਪੱਤਕਕਾਰ ਵਾਰਤਾ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਜੀਤ ਸਿੰਘ ਐਸ.ਐਸ.ਪੀ. ਗੁਰਦਾਸਪੁਰ, ਕਪਿਲ ਕੌਸਲ ਐਸ.ਐਚ.ਓ. ਪੁਲਿਸ ਥਾਨਾ ਦੀਨਾਨਗਰ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਮੋਹਨੀਸ ਚਾਵਲਾ ਆਈ.ਜੀ. ਬਾਰਡਰ ਰੇਂਜ ਅਮਿ੍ਰੰਤਸਰ ਨੇ ਦੱਸਿਆ ਕਿ ਦੀਨਾਨਗਰ ਪੁਲਿਸ ਵੱਲੋਂ ਪਿਛਲੇ ਦਿਨੀਂ 17 ਕਿਲੋਗ੍ਰਾਮ ਹੈਰੋਇੰਨ ਅਤੇ ਤਸਕਰੀ ਲਈ ਵਰਤੀਆਂ ਜਾ ਰਹੀਆਂ ਦੋ ਗੱਡੀਆਂ ਵੀ ਜਬਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੋਰਾਨ ਚਾਰ ਦੋਸੀਆਂ ਨੂੰ ਵੀ ਗਿਰਫਤਾਰ ਕੀਤਾ ਗਿਆ ਹੈ ਜਦ ਕਿ ਇੱਕ ਮੁੱਖ ਦੋਸੀ ਅਜੇ ਫਰਾਰ ਹੈ ਉਸ ਦੀ ਗਿਰਫਤਾਰੀ ਦੇ ਲਈ ਜਾਂਚ ਦੋਰਾਨ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੈ ਗਏ ਚਾਰ ਦੋਸੀ ਤਰਨਤਾਰਨ ਜਿਲ੍ਹੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸੀਆਂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪੰਜਵਾਂ ਫੇਰਾ ਸੀ ਇਸ ਤੋਂ ਪਹਿਲਾ ਹਰ ਇੱਕ ਫੇਰੇ ਦਾ ਇੱਕ ਲੱਖ ਰੁਪਇਆ ਉਨ੍ਹਾਂ ਨੂੰ ਦਿੱਤਾ ਜਾਂਦਾ ਸੀ । ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਫੜੇ ਗਏ ਦੋਸੀ ਸੁੰਦਰਬਨੀ ਖੇਤਰ ਵਿੱਚ ਪਹੁੰਚੇ ਦੱਸੇ ਪਤੇ ਤੇ ਸੰਪਰਕ ਕਰਨ ਤੇ ਉਹ ਵਿਅਕਤੀ ਇਨ੍ਹਾਂ ਕੋਲੋਂ ਗੱਡੀਆਂ ਲੈ ਗਿਆ ਅਤੇ ਗੱਡੀਆਂ ਦੇ ਡੈਸ ਬੋਰਡ ਵਿੱਚ ਤਕਨੀਕ ਨਾਲ ਹੈਰੋਇੰਨ ਫਿੱਟ ਕਰ ਦਿੱਤੀ, ਜੋ ਕਿ ਪੁਲਿਸ ਨੇ ਗੱਡੀਆਂ ਦੀ ਡੈਸ ਬੋਰਡ ਵਿੱਚੋਂ ਤਲਾਸੀ ਦੋਰਾਨ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਇੰਟਰਨੇਸਨਲ ਪਾਕਿਸਤਾਨ ਬਾਰਡ ਦੇ ਨਜਦੀਕ ਹੋਣ ਕਰਕੇ ਨਸਾ ਤਸਕਰ ਇਨ੍ਹਾਂ ਦੋ ਜਿਲਿ੍ਹਆਂ ਵਿੱਚੋਂ ਹੋ ਕੇ ਤਸਕਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਦੋਨੋ ਜਿਲਿ੍ਹਆਂ ਦੀ ਪੁਲਿਸ ਵੱਲੋਂ ਵਧੀਆ ਕਾਰਗੁਜਾਰੀ ਕਰਦਿਆਂ ਹੋਇਆ ਕਰੀਬ 5 ਅਜਿਹੇ ਮਾਮਲੇ ਪਕੜੇ ਹਨ । ਜ਼ਿਨ੍ਹਾਂ ਵਿੱਚੋਂ ਸੁਜਾਨਪੁਰ ਤੋਂ ਕਰੀਬ 10 ਕਿਲੋਂ 80 ਗ੍ਰਾਮ ਹੈਰੋਇਨ ਅਤੇ ਇੱਕ ਟਰੱਕ ਨੰਬਰ ਪੀਬੀ 11-ਸੀਜੇ 0731, ਸਾਹਪੁਰਕੰਡੀ ਤੋਂ ਦੋ ਕਿਲੋ ਹੈਰੋਇੰਨ ਇੱਕ ਦੇਸੀ ਕੱਟਾ ਪਿਸਟਲ ਅਤੇ ਇੱਕ ਸਵਿਫਟ ਕਾਰ, ਸਦਰ ਗੁਰਦਾਸਪੁਰ ਪੁਲਿਸ ਵੱਲੋਂ ਨਾਕੇ ਦੋਰਾਨ ਇੱਕ ਕਰੇਟਾ ਗੱਡੀ ਨੰਬਰ ਪੀਬੀ 02 ਡੀ ਆਰ 0139 ਅਤੇ ਇੱਕ ਥਾਰ ਜਿਸ ਦਾ ਨੰਬਰ ਪੀਬੀ 02 ਈਡੀ 2731 ਨੰਬਰ ਗੱਡੀਆਂ ਫੜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੋਰਾਨ ਭਾਵੇ ਕਿ ਕੋਈ ਨਸੀਲਾ ਪਦਾਰਥ ਬਰਾਮਦ ਨਹੀਂ ਹੋਇਆ ਪਰ ਦੋਸੀਆਂ ਵੱਲੋਂ ਦੱਸਿਆ ਗਿਆ ਕਿ ਉਹ ਇਨ੍ਹਾਂ ਗੱਡੀਆਂ ਦਾ ਪ੍ਰਯੋਗ ਨਸਾ ਤਸਕਰੀ ਲਈ ਕਰਦੇ ਸਨ, ਜਿਕਰਯੋਗ ਹੈ ਕਿ ਫੜੀਆਂ ਗਈਆਂ ਗੱਡੀਆਂ ਵਿੱਚ ਵਿਸੇਸ ਕਾਰੀਗਰੀ ਕਰਕੇ ਵਿਸੇਸ ਜਗ੍ਹਾ ਬਣਾਈ ਗਈ ਸੀ ਜਿਸ ਵਿੱਚ ਨਸਾ ਤਸਕਰ ਨਸੀਲੇ ਪਦਾਰਥ ਛਿਪਾ ਕੇ ਤਸਕਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਦੀਨਾਨਗਰ ਵੱਲੋਂ ਉਪਰੋਕਤ ਮਾਮਲਾ ਜੋ ਪਿਛਲੇ ਦਿਨ੍ਹੀ ਫੜਿਆ ਗਿਆ ਹੈ ਅਤੇ ਇਕ ਹੋਰ ਵੱਡੀ ਸਫਲਤਾ ਕੱਥੂਨੰਗਲ ਤੋਂ ਹੈ ਜਿਸ ਦੋਰਾਨ 21 ਕਿਲੋ 70 ਗ੍ਰਾਮ ਹੈਰੋਇਨ  ਅਤੇ 38 ਲੱਖ ਡਰੱਗ ਰਾਸੀ ਵੀ ਬਰਾਮਦ ਕੀਤੀ ਗਈ ।
ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਨਸਾ ਤਸਕਰੀ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਵਿਸੇਸ ਮੂਹਿਮ ਦੋਰਾਨ ਕਾਰਵਾਈ ਕਰਦਿਆਂ ਹੋਇਆ ਨਾਕੇ ਲਗਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰੇਸਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਤਾਂ ਜੋ ਨਸਾ ਤਸਕਰਾਂ ਨੂੰ ਨਕੇਲ ਪਾਈ ਜਾ ਸਕੇ।

16kg-Heroin-Recovered-From-Gurdaspur



TOP HEADLINES


ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤ
ਕਾਂਗਰਸ ਹਾਈ ਕਮਾਨ ਦਾ ਕੀਤਾ ਧੰਨਵਾਦ, ਪੰਜਾਬ ਦੀਆਂ ਸਮੂਹ ਸੀਟਾਂ
ਡਿਪਟੀ ਕਮਿਸ਼ਨਰ ਵੱਲੋਂ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ-ਮੀਂਹ ਤ
ਲੋਕ ਸਭਾ ਚੋਣਾਂ- 2024 ਸੈਕਟਰ ਅਫਸਰਾਂ ਅਤੇ ਅਸੈਂਬਲੀ ਪੱਧਰ ਮਾਸ
ਲੋਕ ਸਭਾ ਚੋਣਾਂ ’ਚ ਵੋਟ ਪ੍ਰਤੀਸ਼ਤ ਵਧਾਉਣ ਲਈ ਨਵੇਕਲਾ ਉਪਰਾਲਾ,
ਸਰਕਾਰੀ ਦੇ ਨਾਲ ਪ੍ਰਾਈਵੇਟ ਹਸਪਤਾਲ ਜੁੜਣਗੇ ਹੁਣ ਡਿਜੀਟਲ ਪਲੇਟਫਾ
1028 ਕਰੋੜ ਦੀ ਹੋਈ ਕਿਸਾਨਾਂ ਨੂੰ ਅਦਾਇਗੀ, 48 ਘੰਟੇ ਤੋਂ ਪਹਿਲਾ
ਪੰਜਾਬ ਵਿੱਚ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਿਆ
ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵ
ਲੋਕਸਭਾ ਚੋਣ 2024: ਪੰਜਾਬ ਕਕਾਂਗਰਸ ਵਲੋਂ ਨਵੀ ਲਿਸਟ ਜਾਰੀ -ਲੁਧ
ਖੰਨਾ ਦੇ ਦੋਰਾਹਾ ਵਿਖੇ ਸਰਹਿੰਦ ਨਹਿਰ 'ਚ ਡਿੱਗੀ ਕਾਰ ਨੂੰ ਬਾਹਰ
ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪ
ਪਸ਼ੂਆਂ ਅੰਦਰ ਬਿਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ ਵ
ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ
ਰਾਈਸੀਲਾ ਫਾਊਂਡੇਸ਼ਨ, ਧੂਰੀ ਦੇ ਸਹਿਯੋਗ ਨਾਲ ਤਿਆਰ ਮਸਟਰਡ ਮਾਡਲ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਭਾਸ਼ਾ ਨੂੰ ਵਿਭਿੰਨ ਪੱਖਾਂ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ
Live...ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਲੋਕ ਸਭਾ ਹਲਕਾ ਸੰਗਰੂ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ- ਚੈਨਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42091923

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us