ਨਸ਼ਿਆਂ ਦੇ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫ਼ਸਰ ਥਾਣਾ ਬਿਲਗਾ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਸੱਤਪਾਲ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਭੈੜੇ ਅਨਸਰਾਂ ਥਾਣਾ ਬਿਲਗਾ ਤੋਂ ਪਿੰਡ ਖੋਖੇਵਾਲ ਤੋਂ ਹੁੰਦੇ ਹੋਏ ਪਿੰਡ ਕਾਦੀਆਂ, ਭੁੱਲਰ, ਸੰਗੋਵਾਲ ਵੱਲ ਜਾ ਰਹੇ ਸੀ ਜਦ ਪੁਲਿਸ ਪਾਰਟੀ ਚੌਰਸਤਾ ਬਾਹੱਦ ਰਕਬਾ ਪਿੰਡ ਕਾਦੀਆਂ ਪਾਸ ਪੁੱਜੀ ਤਾਂ ਪੱਕੀ ਸੜਕ ਤੇ ਕਾਦੀਆਂ ਵੱਲੋਂ ਆ ਰਹੀ ਇੱਕ ਔਰਤ ਸਰਬਜੀਤ ਕੌਰ ਉਰਫ਼ ਸ਼ੀਲਾ ਰਾਣੀ ਪਤਨੀ ਰਣਜੀਤ ਸਿੰਘ ਵਾਸੀ ਸੰਗੋਵਾਲ ਨੂੰ ਮਹਿਲਾ ਸਿਪਾਹੀ ਬਲਜੀਤ ਕੌਰ ਦੀ ਮਦਦ ਨਾਲ ਕਾਬੂ ਕਰ ਕੇ ਉਸ ਕੋਲੋਂ 103 ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ ਉਸ ਖਿਲਾਫ ਥਾਣਾ ਬਿਲਗਾ ਵਿਚ ਮੁਕੱਦਮਾ ਨੰਬਰ 67 ਦਰਜ ਰਜਿਸਟਰ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਏ ਐਸ ਆਈ ਬੂਟਾ ਰਾਮ ਸਮੇਤ ਪੁਲਿਸ ਪਾਰਟੀ ਪ੍ਰਾਈਵੇਟ ਵਹੀਕਲ ਤੇ ਇਲਾਕੇ ਵਿਚ ਚੈਕਿੰਗ ਸ਼ੱਕੀ ਤੇ ਭੈੜੇ ਪੁਰਸ਼ਾਂ ਤੇ ਰੋਕ ਥਾਮ ਸੰਬੰਧੀ ਥਾਣਾ ਬਿਲਗਾ ਤੋਂ ਖੋਖੇਵਾਲ, ਸੰਗੋਵਾਲ ਧੁੱਸੀ ਬੰਨ੍ਹ ਵੱਲ ਜਾ ਰਹੇ ਸੀ ਤਾਂ ਸਾਹਮਣੇ ਧੁੱਸੀ ਬੰਨ੍ਹ ਵਾਲੀ ਸਾਈਡ ਤੋਂ ਇਕ ਔਰਤ ਹੱਥ ਵਿੱਚ ਕੈਨੀ ਪਲਾਸਟਿਕ ਫ਼ੜੀ ਆ ਰਹੀ ਸੀ ਮਹਿਲਾ ਸਿਪਾਹੀ ਰਾਜਵਿੰਦਰ ਕੌਰ ਦੀ ਮਦਦ ਨਾਲ ਕਾਬੂ ਕੀਤਾ ਨਾਮ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਂ ਸ਼ਿਮਲਾ ਰਾਣੀ ਉਰਫ਼ ਸ਼ਿਮਲੀ ਪਤਨੀ ਲੇਟ ਸੁਖਵਿੰਦਰ ਸਿੰਘ ਵਾਸੀ ਸੰਗੋਵਾਲ ਦੱਸਿਆ ਉਸ ਪਾਸੋਂ ਪਲਾਸਟਿਕ ਕੈਨੀ ਵਿਚ ਪਾਈ ਹੋਈ 6750 ਮਿਲੀ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰ ਕੇ ਥਾਣਾ ਬਿਲਗਾ ਵਿੱਚ ਮੁਕੱਦਮਾ ਨੰਬਰ 68 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਸ ਔਰਤ ਖਿਲਾਫ਼ ਪਹਿਲਾਂ ਵੀ 4 ਮਾਮਲੇ ਦਰਜ ਹਨ ।
ਇਸੇ ਹੀ ਤਰ੍ਹਾਂ ਹੋਰ ਮਾਮਲੇ ਵਿਚ ਏ ਐਸ ਆਈ ਦਲਬਾਰਾ ਸਿੰਘ ਸਮੇਤ ਸਾਥੀ ਪੁਲਿਸ ਕਰਮਚਾਰੀਆਂ ਗਸ਼ਤ ਦੌਰਾਨ ਪਿੰਡ ਥਾਣਾ ਬਿਲਗਾ ਤੋਂ ਖੋਖੇਵਾਲ, ਤਲਵਣ ਤੋਂ ਸੰਗੋਵਾਲ ਪਿੰਡਾਂ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਟੀ ਪੁਆਇੰਟ ਭੁੱਲਰ ਅਤੇ ਸੰਗੋਵਾਲ ਪੁੱਜੀ ਤਾਂ ਪਿੰਡ ਸੰਗੋਵਾਲ ਵੱਲੋਂ ਆ ਰਹੀ ਨਵਜੋਤ ਕੌਰ ਉਰਫ਼ ਰੇਖਾ ਪਤਨੀ ਕਮਲਜੀਤ ਸਿੰਘ ਵਾਸੀ ਸੰਗੋਵਾਲ ਨੂੰ ਪੀ ਐੱਚ ਜੀ ਸੁਨੀਤਾ ਰਾਣੀ ਦੀ ਮਦਦ ਨਾਲ ਕਾਬੂ ਕਰ ਕੇ ਉਸ ਪਾਸੋਂ ਕੈਨੀ ਪਲਾਸਟਿਕ ਵਿਚ 6000 ਮਿਲੀ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰ ਕੇ ਉਸ ਖਿਲਾਫ ਥਾਣਾ ਬਿਲਗਾ ਵਿਚ ਮੁਕੱਦਮਾ ਨੰਬਰ 69 ਦਰਜ ਕੀਤਾ ਗਿਆ ਹੈ ।